ਪਲਾਹੀ ਵਿਖੇ ਦੋ ਦਿਨਾਂ ਹੋਲਾ ਮੁਹੱਲਾ ਲੰਗਰ ਸੰਪਨ
-ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਪੁੱਜੇ
Gurmit palahi
ਫਗਵਾੜਾ, 3 ਮਾਰਚ ਸ੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਲਗਾਏ ਦੋ ਦਿਨਾਂ ਲੰਗਰ ਦੇ ਸੰਪਨ ਹੋਣ ਸਮੇਂ ਹੋਲਾ ਮੁਹੱਲਾ ਲੰਗਰ ਪ੍ਰਬੰਧਕ ਕਮੇਟੀ, ਪਲਾਹੀ ਦੇ ਸੱਦੇ ਉੱਤੇ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪਿੰਡ ਪਲਾਹੀ ਪੁੱਜੇ। ਉਹਨਾਂ ਦਾ ਸੰਗਤਾਂ ਵੱਲੋਂ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਜਸਬੀਰ ਸਿੰਘ ਬਸਰਾ, ਮਨੋਹਰ ਸਿੰਘ ਸੱਗੂ, ਰਵੀਪਾਲ ਪੰਚ, ਸੁਖਵਿੰਦਰ ਸਿੰਘ ਸੱਲ, ਲਹਿੰਬਰ ਸਿੰਘ ਕੈਨੇਡਾ, ਰਵਿੰਦਰ ਸਿੰਘ ਸੱਗੂ ਪੰਚ, ਕੁਲਵਿੰਦਰ ਸਿੰਘ ਸੱਲ, ਲਖਵਿੰਦਰ ਸਿੰਘ ਬਸਰਾ ਯੂ.ਕੇ. ਅਤੇ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।
ਕੈਪਸ਼ਨ : ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੂੰ ਸਨਮਾਨਤ ਕਰਦੇ ਹੋਏ ਹੋਲਾ ਮੁਹੱਲਾ ਲੰਗਰ ਪ੍ਰਬੰਧਕ ਕਮੇਟੀ ਮੈਂਬਰ।