SSP ਡਾ. ਪ੍ਰਿਗਿਆ ਜੈਨ ਅਰਦਲ ਰੂਮ ਲਗਾ ਕੇ ਸਮੱਸਿਆਵਾਂ ਸੁਣਦੇ ਹੋਏ
ਦੀਦਾਰ ਗੁਰਨਾ
ਫ਼ਰੀਦਕੋਟ 16 ਫਰਵਰੀ 2026 : ਜ਼ਿਲ੍ਹਾ ਪੁਲਿਸ ਫ਼ਰੀਦਕੋਟ ਵੱਲੋਂ ਪੁਲਿਸ ਮੁਲਾਜ਼ਮਾਂ ਦੀਆਂ ਨਿੱਜੀ ਅਤੇ ਵਿਭਾਗੀ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਇੱਕ ਸਰਾਹਣਯੋਗ ਕਦਮ ਚੁੱਕਿਆ ਗਿਆ ਹੈ, ਡਾ. ਪ੍ਰਿਗਿਆ ਜੈਨ, SSP ਫ਼ਰੀਦਕੋਟ ਨੇ ਵਿਭਾਗੀ ਨਿਯਮਾਂ ਅਨੁਸਾਰ ਡੀ.ਪੀ.ਓ ਫ਼ਰੀਦਕੋਟ ਵਿਖੇ ਅਰਦਲ ਰੂਮ ਲਗਾਇਆ ਗਿਆ, ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਆਪਣੀਆਂ ਸਮੱਸਿਆਵਾਂ ਸਿੱਧੇ ਤੌਰ ‘ਤੇ ਰੱਖਣ ਦਾ ਮੌਕਾ ਮਿਲਿਆ
ਅਰਦਲ ਰੂਮ ਦੌਰਾਨ SSP ਨੇ ਹਰ ਮੁਲਾਜ਼ਮ ਦੀ ਗੱਲ ਧਿਆਨ ਨਾਲ ਸੁਣੀ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਇਆ, ਉਨ੍ਹਾਂ ਕਿਹਾ ਕਿ “ਪੁਲਿਸ ਫੋਰਸ ਸਾਡਾ ਪਰਿਵਾਰ ਹੈ ਅਤੇ ਪਰਿਵਾਰ ਦੇ ਹਰ ਮੈਂਬਰ ਦੀ ਭਲਾਈ ਸਾਡੀ ਪਹਿਲ ਹੈ ”
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਭਲਾਈ, ਤਣਾਅ ਮੁਕਤੀ ਅਤੇ ਕਾਰਜਕੁਸ਼ਲਤਾ ਵਧਾਉਣ ਲਈ ਕਲਿਆਣਕਾਰੀ ਉਪਾਵਾਂ ਨੂੰ ਲਾਗੂ ਕਰਨਾ ਵਿਭਾਗ ਦੀ ਪ੍ਰਾਥਮਿਕਤਾ ਹੈ, SSP ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਅਰਦਲ ਰੂਮ ਨਿਯਮਿਤ ਤੌਰ ‘ਤੇ ਲਗਾਏ ਜਾਣਗੇ, ਤਾਂ ਜੋ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਹੋ ਸਕੇ
ਜ਼ਿਲ੍ਹਾ ਪੁਲਿਸ ਦੇ ਇਸ ਉਪਰਾਲੇ ਨਾਲ ਮੁਲਾਜ਼ਮਾਂ ਵਿੱਚ ਵਿਸ਼ਵਾਸ ਅਤੇ ਹੌਸਲਾ ਵਧਿਆ ਹੈ ਅਤੇ ਵਿਭਾਗੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ