19 ਫਰਵਰੀ ਨੂੰ ਐਨਪੀਐਸ ਅਤੇ ਟੈਟ ਖਿਲਾਫ਼ ਕਰਮਚਾਰੀ ਫੁਕਣਗੇ ਪੁਤਲੇ- :ਮਾਨ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ,16 ਫਰਵਰੀ,2026
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਉਲੀਕੇ ਸੰਘਰਸ਼ੀ ਪ੍ਰੋਗਰਾਮ ਐਨ ਪੀ ਐਸ ਅਤੇ ਅਧਿਆਪਕਾਂ ਉੱਤੇ ਥੋਪੇ ਜਬਰੀ ਟੈਟ ਸੰਬੰਧੀ ਵਿਸ਼ੇਸ਼ ਮੀਟਿੰਗ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀ ਐਡ ਫਰੰਟ ਅਤੇ ਮਨਿੰਦਰਜੀਤ ਜਿਲ੍ਹਾ ਪ੍ਰਧਾਨ ਸੀ ਪੀ ਐਫ ਕਰਮਚਾਰੀ ਯੂਨੀਅਨ ਦੀ ਪ੍ਰਧਾਨਗੀ ਹੇਠ ਨਵਾਂ ਸ਼ਹਿਰ ਵਿਖੇ ਹੋਈ। ਮੀਟਿੰਗ ਸੰਬੰਧੀ ਪ੍ਰੈਸ ਨੂੰ ਜਾਣਕਾਈ ਦਿੰਦਿਆਂ ਆਗੂਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਇੱਕ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ,ਉਸ ਨੂੰ ਤਿੰਨ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ। ਇਸ ਤੋਂ ਇਲਾਵਾ 20-25 ਸਾਲਾਂ ਤੋਂ ਵਿਭਾਗ ਦੀ ਸੇਵਾ ਕਰਦੇ ਅਧਿਆਪਕਾਂ ਨੂੰ ਤਰੱਕੀ ਲੈਣ ਲਈ ਟੈੱਟ ਨਾਮ ਦੀ ਜ਼ਬਰੀ ਸ਼ਰਤ ਲਾਗੂ ਕਰ ਦਿੱਤੀ ਹੈ। ਇਸ ਲਈ ਐਨ ਪੀ ਐਸ ਅਤੇ ਜਬਰੀ ਥੋਪੇ ਟੈੱਟ ਦੀ ਸ਼ਰਤ ਦੇ ਰੋਸ ਵਜੋਂ ਪੰਜਾਬ ਦੀ ਮੌਜੂਦਾ ਸਰਕਾਰ ਵਿਰੁੱਧ ਮੁਲਾਜਮਾਂ ਵਿੱਚ ਰੋਹ ਭੜਕ ਗਿਆ ਹੈ, ਜਿਸ ਦੇ t ਤਹਿਤ 19 ਫਰਵਰੀ ਨੂੰ ਮੁੱਖ ਮੰਤਰੀ ਦੇ ਅਰਥੀ ਫੂਕ ਮੁਜ਼ਾਹਰੇ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਕੀਤੇ ਜਾਣਗੇ। ਜਿਸ ਦੇ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਮਿਤੀ 19 ਫਰਵਰੀ ਨੂੰ ਡੀ ਸੀ ਦਫ਼ਤਰ ਦੇ ਮੇਨ ਗੇਟ ਨੇੜੇ ਵੇਰਕਾ ਬੂਥ,ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਸ਼ਾਮ 3 ਵਜੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ। ਜੇਕਰ ਸਰਕਾਰ ਨੇ ਫਿਰ ਵੀ ਪੁਰਾਣੀ ਪੈਨਸ਼ਨ ਦੇ ਐਸ ਓ ਪੀ ਅਤੇ ਜ਼ਬਰੀ ਥੋਪੀ ਟੈੱਟ ਦੀ ਸ਼ਰਤ ਸੰਬੰਧੀ ਮਸਲਾ ਹੱਲ ਨਾ ਕੀਤਾ ਤਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੁਰਾਨ ਸਮੂਹ ਐਨ ਪੀ ਐਸ ਅਤੇ ਟੈੱਟ ਤੋਂ ਪੀੜਤ ਕਰਮਚਾਰੀ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਗੇ। ਜਿਸ ਦੇ ਸਬੰਧ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਬਲਾਕ ਪੱਧਰ ਤੇ ਵਿਉਂਤਬੰਦੀ ਅਤੇ ਤਿਆਰੀ ਸ਼ੁਰੂ ਦਿੱਤੀ ਹੈ ਕਿਉਂਕਿ ਸਰਕਾਰ ਦੇ ਲਾਰਿਆਂ ਤੋਂ ਅੱਕੇ ਕਰਮਚਾਰੀ ਹੁਣ ਆਰ ਜਾਂ ਪਾਰ ਦੇ ਸੰਘਰਸ਼ ਕਰਨ ਦੇ ਰੌਅ ਵਿੱਚ ਹਨ। ਆਗੂਆਂ ਨੇ ਐਨ ਪੀ ਐਸ ਅਤੇ ਟੈੱਟ ਤੋਂ ਪੀੜਤ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਇਸ ਰੋਸ ਮੁਜਾਹਰੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਕੇ ਆਪਣਾ ਸਰਕਾਰ ਵਿਰੁੱਧ ਰੋਸ ਜਾਹਿਰ ਕਰੋ। ਇਸ ਮੌਕੇ ਹਰਚਰਨਜੀਤ ਸਿੰਘ, ਸੁਦੇਸ਼ ਦੀਵਾਨ, ਸ਼ਤੀਸ ਕੁਮਾਰ ਨਵਾਂ ਗਰਾਂ,ਸੋਮਨਾਥ ਸੜੋਆ, ਗੁਰਨਾਮ ਸਿੰਘ, ਸਤਪਾਲ, ਸੁਰਿੰਦਰ ਮੁੰਡਨ, ਸਤਨਾਮ ਸਿੰਘ, ਇਕਬਾਲ ਸਿੰਘ, ਜਤਿੰਦਰ ਕੁਮਾਰ, ਮਨਪ੍ਰੀਤ ਸੋਢੀਆ, ਜਸਵਿੰਦਰ ਕੌਰ ਅਤੇ ਸੁਨੀਤਾ ਆਦਿ ਹਾਜਰ ਸਨ।