ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਮਹੀਨਾਵਾਰ ਕਵੀ ਦਰਬਾਰ ਆਯੋਜਿਤ
ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਹੋਏ ਸਰੋਤਿਆਂ ਦੇ ਰੂਬਰੂ
ਗੁਰਮੀਤ ਸਿੰਘ ਪਲਾਹੀ
ਫਗਵਾੜਾ, 29 ਦਸੰਬਰ ( ) ਸਕੇਪ ਸਾਹਿਤਕ ਸੰਸਥਾ ( ਰਜਿ:) ਫਗਵਾੜਾ ਵੱਲੋਂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਹੀਨਾਵਾਰ ਕਵੀ ਦਰਬਾਰ ਦਾ ਆਯੋਜਨ ਬਹੁਤ ਹੀ ਸਫ਼ਲਤਾਪੂਰਵਕ ਸਾਹਿਤਕ ਉਤਸ਼ਾਹ ਨਾਲ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਪ੍ਰਧਾਨ ਰਵਿੰਦਰ ਚੋਟ, ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ ਅਤੇ ਸ਼ਾਮ ਸਰਗੂੰਦੀ ਨੇ ਸ਼ਿਰਕਤ ਕੀਤੀ। ਇਸ ਸਾਹਿਤਕ ਸਮਾਗਮ ਦੌਰਾਨ ਪ੍ਰਸਿੱਧ ਕਵੀ ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਨਾਲ ਰੂਬਰੂ ਕਾਰਜਕ੍ਰਮ ਕਰਵਾਇਆ ਗਿਆ, ਜਿਸਨੂੰ ਸਰੋਤਿਆਂ ਵੱਲੋਂ ਖੂਬ ਸਰਾਹਿਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਕਲਾਸੀਕਲ ਗਾਇਕ ਪੂਰਨ ਸ਼ਾਹ ਕੋਟੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾਵਾਂ ਨੇ ਸਮੂਹ ਮਾਹੌਲ ਨੂੰ ਗੰਭੀਰ ਅਤੇ ਭਾਵਪੂਰਨ ਬਣਾ ਦਿੱਤਾ।
ਇਸ ਦੌਰਾਨ ਸ਼ਾਮ ਸਰਗੂੰਦੀ ਦਾ ਗੀਤ "ਗੋਬਿੰਦ ਜੀ ਦੇ ਲਾਲ" ਜੋ ਕਿ ਜਿੰਮੀ ਗੁਰਾਇਆ ਵੱਲੋਂ ਗਾਇਆ ਗਿਆ ਹੈ, ਰਸਮੀ ਤੌਰ ’ਤੇ ਰਿਲੀਜ਼ ਕੀਤਾ ਗਿਆ। ਸੰਸਥਾ ਪ੍ਰਧਾਨ ਰਵਿੰਦਰ ਚੋਟ ਨੇ ਆਪਣੇ 62 ਸਾਲ ਪੁਰਾਣੇ ਮਿੱਤਰ ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਪ੍ਰਸਿੱਧ ਕਵੀ ਸੀਤਲ ਰਾਮ ਬੰਗਾ ਨੇ ਆਪਣੇ ਸੰਬੋਧਨ ਵਿੱਚ ਆਪਣੇ ਜੀਵਨ ਅਨੁਭਵਾਂ, ਅਧਿਆਪਕਾਂ ਦੀ ਭੂਮਿਕਾ, ਸਾਹਿਤਕ ਯਾਤਰਾ ਅਤੇ ਸਮਾਜਕ ਚੇਤਨਾ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਮਨੋਜ ਫਗਵਾੜਵੀ ਨੇ ਵੀ ਆਪਣੇ ਜੀਵਨ ਸੰਘਰਸ਼ਾਂ ਅਤੇ ਸਾਹਿਤਕ ਅਨੁਭਵਾਂ ਨੂੰ ਕਵਿਤਾ ਰਾਹੀਂ ਦਰਸ਼ਕਾਂ ਨਾਲ ਸਾਂਝਾ ਕੀਤਾ।
ਕਵੀ ਦਰਬਾਰ ਵਿੱਚ ਕੈਪਟਨ ਦਵਿੰਦਰ ਸਿੰਘ ਜੱਸਲ, ਇੰਦਰਜੀਤ ਸਿੰਘ ਵਾਸੂ, ਓਮ ਪ੍ਰਕਾਸ਼ ਸੰਦਲ, ਉਰਮਲਜੀਤ ਸਿੰਘ ਵਾਲੀਆ, ਮੋਹਨ ਆਰਟਿਸਟ, ਜਸਵਿੰਦਰ ਫਗਵਾੜਾ, ਬਲਵੀਰ ਕੌਰ, ਬੱਬੂ ਸੈਣੀ, ਜੱਸ ਸਰੋਆ, ਸੁਬੇਗ ਸਿੰਘ ਹੰਜਰਾਅ, ਗੁਰਦੀਪ ਸਿੰਘ ਉਜਾਲਾ, ਅਜੀਤ ਪਾਲ ਸਿੰਘ ਕੋਛੜ, ਕਰਮਜੀਤ ਸਿੰਘ ਸੰਧੂ, ਨਾਨਕ ਚੰਦ ਵਿਰਲੀ, ਹਰਜਿੰਦਰ, ਸ਼ਾਮ ਸਰਗੂੰਦੀ, ਰਵਿੰਦਰ ਸਿੰਘ ਰਾਏ, ਲਵਪ੍ਰੀਤ ਸਿੰਘ ਰਾਏ, ਜਿੰਮੀ ਗੁਰਾਇਆ, ਸੋਹਣ ਸਿੰਘ ਭਿੰਡਰ, ਬਲਦੇਵ ਰਾਜ ਕੋਮਲ, ਜਸਵੰਤ ਸਿੰਘ ਮਜਬੂਰ, ਲਸ਼ਕਰ ਸਿੰਘ ਢੰਡਵਾੜਵੀ ਅਤੇ ਦਿਲਬਹਾਰ ਸ਼ੌਕਤ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ।
ਪ੍ਰੋਗਰਾਮ ਦੌਰਾਨ ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ, ਜਿੰਮੀ ਗੁਰਾਇਆ ਅਤੇ ਸ਼ਾਮ ਸਰਗੂੰਦੀ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਸੰਸਥਾ ਦੇ ਮੀਤ ਪ੍ਰਧਾਨ ਪਰਵਿੰਦਰਜੀਤ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਅਭੀ ਕੁਮਾਰ ਅਤੇ ਕੁਲਵੀਰ ਸਿੰਘ ਸੈਣੀ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।
ਅੰਤ ਵਿੱਚ ਕਮਲੇਸ਼ ਸੰਧੂ ਵੱਲੋਂ ਸਾਰੇ ਸਾਹਿਤਕਾਰਾਂ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਕੁੱਲ ਮਿਲਾ ਕੇ ਇਹ ਕਵੀ ਦਰਬਾਰ ਸਾਹਿਤਕ, ਸੱਭਿਆਚਾਰਕ ਅਤੇ ਭਾਵਨਾਤਮਕ ਪੱਖੋਂ ਬਹੁਤ ਹੀ ਸ਼ਾਨਦਾਰ ਅਤੇ ਯਾਦਗਾਰ ਰਿਹਾ।