31 ਦਸੰਬਰ ਦੀ ਸ਼ੋਭਾ ਯਾਤਰਾ ਦੇ ਰੂਟ ਤੇ ਸਨਾਤਨ ਜਾਗਰਨ ਮੰਚ ਨੇ ਕੀਤਾ ਪ੍ਰਚਾਰ
ਰੋਹਿਤ ਗੁਪਤਾ
ਗੁਰਦਾਸਪੁਰ 29 ਦਸੰਬਰ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ 31 ਤਰੀਕ ਨੂੰ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੇ ਰਸਤੇ ਤੇ ਪ੍ਰਚਾਰ ਕੀਤਾ ਗਿਆ । ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ 31 ਦਸੰਬਰ ਨੂੰ ਸ਼੍ਰੀ ਅਯੋਧਿਆ ਧਾਮ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਸ੍ਰੀ ਰਾਮ ਦੀ ਮੂਰਤੀ ਸਥਾਪਨਾ ਦੀ ਤੀਸਰੀ ਵਰੇਗੰਢ ਮਨਾਈ ਜਾ ਰਹੀ ਹੈ। ਕਿਉਂਕਿ 2023 ਵਿੱਚ ਜਨਵਰੀ ਮਹੀਨੇ ਵਿੱਚ ਉਥੇ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਕੀਤੀ ਗਈ ਸੀ ਅਤੇ ਇਸ ਵਾਰ ਇਹ ਯੋਗ 31 ਦਸੰਬਰ ਨੂੰ ਬਣ ਰਿਹਾ ਹੈ। ਇਸ ਲਈ ਗੁਰਦਾਸਪੁਰ ਵਿੱਚ ਵੀ 31 ਦਸੰਬਰ ਨੂੰ ਭਗਵਾ ਸ਼ੋਭਾ ਯਾਤਰਾ ਸਜਾਈ ਜਾਏਗੀ ਜੋ ਕੱਦਾਂ ਵਾਲੀ ਮੰਡੀ ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਮੁੜ ਉੱਥੇ ਹੀ ਵਿਸ਼ਰਾਮ ਲਵੇਗੀ । ਇਸ ਦੌਰਾਨ ਧਾਰਮਿਕ ਸਮਾਗਮ ਵੀ ਕਰਵਾਇਆ ਜਾਏਗਾ। ਉਹਨਾਂ ਦੱਸਿਆ ਕਿ ਅੱਜ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਜਿਸ ਰੁਟ ਤੋਂ ਸ਼ੋਭਾ ਯਾਤਰਾ ਜਾਏਗੀ ਉਸ ਰੂਟ ਵਿੱਚ ਪ੍ਰਚਾਰ ਕੀਤਾ ਗਿਆ ਹੈ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ 31 ਦਸੰਬਰ ਨੂੰ ਅਯੋਧਿਆ ਵਿਖੇ ਸ਼੍ਰੀ ਰਾਮ ਦੇ ਬਿਰਾਜਮਾਨ ਹੋਣ ਦੀ ਖੁਸ਼ੀ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਦੀਪ ਮਾਲਾ ਕਰਨ ਅਤੇ ਇਸ ਦਿਨ ਨੂੰ ਛੋਟੀ ਦਿਵਾਲੀ ਸਮਝ ਕੇ ਮਨਾਉਣ । ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ ਕਰਕੇ ਸ਼ੋਭਾ ਯਾਤਰਾ ਦੇ ਮਾਰਗ ਵਿੱਚ ਵੱਖ-ਵੱਖ ਖਾਣ ਪੀਣ ਦੀਆਂ ਵਸਤੂਆਂ ਦੇ ਸਟਾਲ ਲਗਾਉਣ ਅਤੇ ਸ਼ੋਭਾ ਯਾਤਰਾ ਦਾ ਫੁੱਲਾ ਦੀ ਵਰਖਾ ਨਾਲ ਸਵਾਗਤ ਕਰਨ ਦੀ ਅਪੀਲ ਕੀਤੀ ਗਈ ਹੈ । ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਅਲੋਕਿਕ ਅਤੇ ਆਕਰਸ਼ਕ ਹੋਵੇਗੀ।
ਇਸ ਮੌਕੇ ਦਲਜੀਤ ਕੁਮਾਰ, ਰਵੀ ਮਹਾਜਨ, ਸੋਹਨ ਲਾਲ, ਸੁਮਿਤ ਮਹਾਜਨ ਕਾਲੀ ,ਸੁਰੇਸ਼ ਮਹਾਜਨ, ਮਨੋਜ ਰੈਣਾ ਆਦਿ ਤੋਂ ਇਲਾਵਾ ਸ੍ਰੀ ਸਨਾਤਨ ਜਾਗਰਨ ਮੰਚ ਦੀਆਂ ਮਹਿਲਾ ਵਰਕਰ ਵੀ ਹਾਜ਼ਰ ਸਨ।