ਭਗਤਾ ਭਾਈ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਲਾਇਆ
ਅਸ਼ੋਕ ਵਰਮਾ
ਭਗਤਾ ਭਾਈ , 21ਦਸੰਬਰ 2025 : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਭੁੱਚੋ ਮੰਡੀ ਵੱਲੋਂ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸ਼ਹੀਦੀ ਦਿਹਾੜਿਆਂ ਨੂੰ ਮਾਨਵ ਸੇਵਾ,ਪਰਮੋ ਧਰਮ ਨੂੰ ਮੁੱਖ ਰੱਖਦਿਆਂ ਅਤੇ ਸਮਾਜ ਸੇਵਾ ਦੀ ਕੜੀ ਨੂੰ ਅੱਗੇ ਤੋਰਦਿਆਂ
ਅੱਜ ਤੋਂ ਸੱਤ ਰੋਜ਼ਾ ਮੁਫਤ ਮੈਡੀਕਲ ਕੈਂਪ ਮੇਨ ਚੌਂਕ ਦੇ ਕੋਲ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਚੈਅਰਮੈਨ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਫ਼ਤ ਮੈਡੀਕਲ ਕੈਂਪ 27 ਦਸੰਬਰ ਤੱਕ ਲਗਾਇਆ ਜਾਵੇਗਾ ਅਤੇ ਅਖੀਰਲੇ ਦਿਨ ਖੂਨਦਾਨ ਕੈਂਪ ਲਗਾਇਆ ਜਾਵੇਗਾ,ਜਿਸ ਖੂਨਦਾਨੀ ਆਪਣਾ ਖੂਨ ਦਾਨ ਕਰ ਸਕਦੇ ਹਨ। ਇਸ ਮੌਕੇ ਡਾਕਟਰ ਬਲਜੀਤ ਸਿੰਘ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਸਵਰਨ ਸਿੰਘ ਭਗਤਾ ਸੀਨੀਅਰ ਮੀਤ ਪ੍ਰਧਾਨ,ਡਾਕਟਰ ਜਗਜੀਤ ਸਿੰਘ ਨਿੱਕਾ ਪ੍ਰੈਸ ਸਕੱਤਰ ਆਦਿ ਹਾਜ਼ਰ ਸਨ।