ਜੱਚਾ ਬੱਚਾ ਦੀ ਸਿਹਤ ਸੰਭਾਲ ਦੇ ਨੁਕਤੇ ਦੱਸੇ
ਜਿਲਾ ਪੱਧਰੀ ਏ ਐਨ ਐਮ ਟ੍ਰੇਨਿੰਗ ਕਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ 18 ਦਸੰਬਰ
ਮਾਨਯੋਗ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏ ਐਨ ਐਮ ਲਈ ਮੈਟਰਨਲ ਐਂਡ ਚਾਈਲਡ ਹੈਲਥ ਵਿਸ਼ੇ ਤੇ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।ਟ੍ਰੇਨਿੰਗ ਦੌਰਾਨ ਜੱਚਾ ਬੱਚਾ ਸਿਹਤ ਸੰਭਾਲ ਬਾਰੇ ਦੱਸਿਆ ਗਿਆ।
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ
ਨੇ ਮਾਵਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਵਿਸਤਾਰ ਨਾਲ ਦੱਸਿਆ।
ਉਨਾਂ ਕਿਹਾ ਕਿ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜੱਚਾ ਅਤੇ ਬੱਚਾ ਲਈ ਟੀਕਾਕਰਣ ਬਹੁਤ ਜਰੂਰੀ ਹੈ ਕਿਉਂਕਿ ਇਸ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਜੱਚਾ ਅਤੇ ਬੱਚਾ ਲਈ ਪੋਸ਼ਣ ਮਿਲਣਾ ਜਰੂਰੀ ਹੈ, ਪੋਸ਼ਣ ਦੀ ਕਮੀ ਨਾਲ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਘੱਟ ਉਮਰ ਵਿਚ ਮਾਂ ਬਣਨ ਨਾਲ ਜਾਨ ਨੂੰ ਖਤਰਾ ਹੋ ਸਕਦਾ ਹੈ। ਬਾਲਗ ਅਵਸਥਾ ਵਿੱਚ ਹੀ ਵਿਆਹ ਕੀਤਾ ਜਾਣਾ ਚਾਹੀਦਾ ਹੈ। ਗਰਭਵਤੀ ਮਾਵਾਂ ਨੂੰ ਪੂਰਾ ਪੋਸ਼ਣ ਮਿਲਣਾ ਚਾਹੀਦਾ ਹੈ। ਬੱਚੇ ਨੂੰ 6ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ। 6ਮਹੀਨੇ ਤੋਂ ਬਾਦ ਹੀ ਅਨੁਪੂਰਕ ਖੁਰਾਕ ਦੇਣੀ ਚਾਹੀਦੀ ਹੈ।
ਇਸ ਮੌਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਸਮੀਤਾ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਕਾਸ ਮਿਨਹਾਸ ਬਤੌਰ ਟ੍ਰੇਨਰ ਹਾਜ਼ਰ ਸਨ, ਜਿਨ੍ਹਾਂ ਨੇ ਵੱਖ ਵੱਖ ਵਿਸ਼ਿਆਂ ਤੇ ਵਿਸਤਾਰ ਨਾਲ ਦੱਸਿਆ।