ਸਰਦਾਰ ਵਲਭ ਭਾਈ ਪਟੇਲ ਜੀ ਦੇ ਜਨਮ ਦਿਵਸ ਨੂੰ ਸਮਰਪਿੱਤ ਦੋੜ ਕਰਵਾਈ ਜਾਵੇਗੀ -ADC
ਰੋਹਿਤ ਗੁਪਤਾ 
ਗੁਰਦਾਸਪੁਰ, 4 ਨਵੰਬਰ ਸਰਦਾਰ ਵਲਭ ਭਾਈ ਪਟੇਲ ਜੀ ਦੇ 150ਵੇਂ ਜਨਮ ਦਿਵਸ ਨੂੰ ਸਮਰਪਿੱਤ ਰਾਸ਼ਟਰੀ ਏਕਤਾ ਦੋੜ ਜ਼ਿਲ੍ਹਾ ਪ੍ਰਸਾਸਨ ਵੱਲੋਂ ਮੇਰਾ ਯੁਵਾ ਭਾਰਤ ਗੁਰਦਾਸਪੁਰ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ 
ਇਸ ਸਬੰਧੀ ਅੱਜ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਹਰਜਿੰਦਰ ਸਿੰਘ ਬੇਦੀ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ 11 ਨਵੰਬਰ ਨੂੰ ਦੀਨਾਨਗਰ ਅਤੇ 18 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਰਦਾਰ ਵਲਭ ਭਾਈ ਪਟੇਲ ਜੀ ਦੇ 150ਵੇਂ ਜਨਮ ਦਿਵਸ ਨੂੰ ਸਮਰਪਿੱਤ ਰਾਸ਼ਟਰੀ ਏਕਤਾ ਦੋੜ ਕਰਵਾਈ ਜਾਵੇਗੀ । 
ਮੀਟਿੰਗ ਨੂੰ ਸਬੋਧਿਤ ਕਰਦਿਆਂ ਉਹਨਾਂ ਦੱਸਿਆ ਕਿ ਇਹ ਦੋੜ 11 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਨਾਨਗਰ ਤੋਂ ਸੁਰੂ ਹੋ ਕੇ (ਲੰਡਨ ਸਪਾਈਸ) ਗੁਰਦਾਸਪੁਰ ਬਾਈਪਾਸ ਤੇ ਸਮਾਪਤ ਹੋਵੇਗੀ ਅਤੇ 18 ਨਵੰਬਰ ਨੂੰ ਸ੍ਰੀ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਤੋਂ ਸੁਰੂ ਹੋ ਕੇ ਬਾਬਾ ਮਰਦਾਨਾ ਚੌਕ ਰਾਹੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗੀ ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਨੌਜਵਾਨ ਪੀੜੀ ਨੂੰ ਰਾਸਟਰੀ ਏਕਤਾ ਅਤੇ ਅਖੰਡਤਾ ਲਈ ਪ੍ਰਣ ਕਰਵਾਇਆ ਜਾਵੇਗਾ। 
ਇਸ ਮੌਕੇ ਜਸਪਿੰਦਰ ਸਿੰਘ ਭੁੱਲਰ ਐਸ.ਡੀ.ਐਮ. ਦੀਨਾਨਗਰ, ਕਰਨਲ ਅਜੇ ਸ਼ਰਮਾ, ਸ੍ਰੀਮਤੀ ਪਰਮਜੀਤ ਕੌਰ ਜ਼ਿਲ੍ਹਾ ਸਿੱਖਿਆ ਅਫਸਰ (ਸ/ਐ), ਜ਼ਿਲ੍ਹਾ ਗਾਈਡੈਸ ਕਾਉਸਲਰ ਪਰਮਿੰਦਰ ਸਿੰਘ ਸੈਣੀ, ਜਿਲ੍ਹਾ ਯੂਥ ਕੋਆਰਡੀਨੇਟਰ ਅਫਸਰ ਸੰਦੀਪ ਕੌਰ, ਹਰਜਿੰਦਰ ਸਿੰਘ, ਐਨ.ਐਸ.ਐਸ. ਪ੍ਰੋਗਰਾਮ ਅਫਸਰ ਸੁਸਮਾਂ , ਐਨ.ਐਸ.ਐਸ. ਪ੍ਰੋਗਰਾਮ ਅਫਸਰ ਸੰਗੀਤਾ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਰਮਨਜੀਤ ਕੌਰ ਹਾਜਰ ਸਨ ।