ਕਿਸ਼ੋਰ ਅਵਸਥਾ ਸਿੱਖਿਆ ਤਹਿਤ ਜ਼ਿਲ੍ਹਾ ਪੱਧਰੀ ਨੈਸ਼ਨਲ ਯੂਥ ਡੇ ਮਨਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 04 ਫਰਵਰੀ,2025 - ਡਾਇਰੈਕਰ ਰਾਜ ਵਿੱਦਿਅਕ ਖੋਜ਼ ਤੇ ਸਿਖਲਾਈ ਪ੍ਰੀਸ਼ਦ, ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਮੈਡਮ ਡਿੰਪਲ ਮਦਾਨ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਅਤੇ ਅਮਰਜੀਤ ਖਟਕੜ੍ਹ ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜਿਲ੍ਹੇ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਰੈੱਡ ਰਿਬਨ ਕਲੱਬ ਦੇ ਇੰਚਾਰਜ਼ਾਂ ਅਤੇ ਬਤੌਰ ਨੋਡਲ ਅਫਸਰ ਨਿਯੁਕਤ ਅਧਿਆਪਕਾਂ ਦਾ ਇੱਕ ਦਿਨਾਂ ਸੈਲੀਬ੍ਰੇਸ਼ਨਜ਼ ਆਫ ਨੈਸ਼ਨਲ ਯੂਥ ਡੇ ਸੰਬੰਧੀ ਸੈਮੀਨਾਰ ਲਗਾਇਆ ਗਿਆ।ਇਸ ਸੈਮੀਨਾਰ ਵਿੱਚ ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੇ ਵਿਿਦਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਰਹਿ ਕੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਆਖੀ।ਉਨ੍ਹਾਂ ਸਮੇਂ ਅਨੁਸਾਰ ਵਾਤਾਵਰਣ, ਖਾਣ-ਪੀਣ, ਰਹਿਣ-ਸਹਿਣ, ਪੜ੍ਹਨ , ਸੱਭਿਅਤਾ ਆਦਿ ਵਿੱਚ ਆ ਰਹੀਆਂ ਤਬਦੀਲੀਆਂ ਤੇ ਅਧਿਆਪਕਾਂ ਨਾਲ਼ ਵਿਿਦਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੁਝ ਨੁਕਤੇ ਸਾਂਝੇ ਕੀਤੇ ਗਏ।
ਇਸ ਮੌਕੇ 6ਵੀਂ ਜਮਾਤ ਤੋਂ 12 ਜਮਾਤ ਦੇ ਵਿਿਦਆਰਥੀਆਂ ਦੇ ਲੇਖ, ਪੋਸਟਰ ਮੇਕਿੰਗ ਅਤੇ ਫੇਸ ਪੇਟਿੰਗ ਮੁਕਾਬਲੇ ਕਰਵਾਏ ਗਏ।ਲੇਖ ਮੁਕਾਬਲੇ ਵਿੱਚ ਗੁਰਲੀਨ ਸਸਸਸ ਖੋਥੜਾਂ, ਉਂਕਾਰਜੀਤ ਕੌਰ ਬਾਬਾ ਗੋਲਾ ਸਕੰਸਸਸ ਬੰਗਾ ਅਤੇ ਦਵਿੰਦਰ ਕੌਰ ਸਸਸਸ ਕਰਨਾਣਾ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਰਾਹੁਲ ਲੀਲ ਸਕੂਲ ਐਮੀਨੈਂਸ ਬੰਗਾ, ਦੀਕਸ਼ਾ ਸਕੰਸਸਸ ਹੇੜੀਆਂ ਅਤੇ ਰੁਕਸਾਨਾ ਸਸਸਸ ਫਰਾਲ਼ਾ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।
ਫੇਸ ਪੇਟਿੰਗ ਮੁਕਾਬਲੇ ਵਿੱਚ ਨੰਦਿਨੀ ਸ਼ਰਮਾ ਅਤੇ ਸ਼ੈਫਾਲੀ ਪੀ ਐਮ ਸ਼੍ਰੀ ਸਸਸਸ ਰਾਂਹੋ (ਲੜਕੀਆਂ), ਰਿੰਕੀ ਅਤੇ ਪਲਕ ਸੱਲਣ ਸਕੂਲ ਐਮੀਨੈਂਸ ਬੰਗਾ ਅਤੇ ਪਵਨਪ੍ਰੀਤ ਤੇ ਅੰਜਲੀ ਭਾਰਗਵ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ਮੈਡਮ ਨਵਨੀਤ ਕੌਰ, ਸਵਿਤਾ ਸਹਿਗਲ, ਬਲਜਿੰਦਰ ਸਿੰਘ, ਸੁਖਵਿੰਦਰ ਕੌਰ ਅਤੇ ਤਲਵਿੰਦਰ ਸਿੰਘ ਨੇ ਬਤੌਰ ਜੱਜਮੈਂਟ ਟੀਮ ਵਜ਼ੋਂ ਭੂਮਿਕਾ ਨਿਭਾਈ। ਉੱਪ-ਜਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਵਲੋਂ ਵਿਿਦਆਰਥੀਆਂ ਨੂੰ ਇਨਾਮਾਂ ਦੀ ਵੰਡ ਤਕਸੀਮ ਕੀਤੀ ਗਈ।ਇਸ ਸੇੈਮੀਨਾਰ ਦੇ ਸਮੁੱਚੇ ਪ੍ਰਬੰਧ ਲਈ ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਜਿਸਨੂੰ ਉਨ੍ਹਾਂ ਦੁਆਰਾ ਬਾਖੂਬੀ ਨਿਭਾਇਆ ਗਿਆ।ਇਸ ਮੌਕੇ ਜਸਵੀਰ ਸਿੰਘ, ਕਮਲਦੀਪ ਸੱਲਣ, ਡਾ: ਸੁਖਜੀਤ ਸਿੰਘ, ਭੁਪਿੰਦਰ ਕੁਮਾਰ, ਬਲਜਿੰਦਰ ਸਿੰਘ ਆਦਿ ਹਾਜਰ ਸਨ।