CASO ਆਪਰੇਸ਼ਨ ਤਹਿਤ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 6 ਨਵੰਬਰ 2025- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਅਤੇ ਹਰਪਾਲ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ, ਕਰਾਈਮ ਲੁਧਿਆਣਾ, ਕਰਨਵੀਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿਆਣਾ, ਹਰਜਿੰਦਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਅਤੇ ਸਤਵਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ-ਬੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਦੁੱਗਰੀ, ਸਾਹਨੇਵਾਲ, ਡੇਹਲੋਂ, ਸਦਰ, ਸ਼ਿਮਲਾਪੁਰੀ, ਡਾਬਾ ਅਤੇ ਡਵੀਜਨ ਨੰ:06 ਲੁਧਿਆਣਾ ਦੀਆਂ ਪੁਲਿਸ ਪਾਰਟੀਆਂ ਵੱਲੋਂ ਮਿਤੀ 06.11.2025 ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ CASO ਆਪਰੇਸ਼ਨ ਕਰਕੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕਰਨ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ NDPS ਐਕਟ ਅਧੀਨ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ ਜਿਸ ਵਿੱਚ ਮੁਕੱਦਮਾ ਨੰ 186 (ਥਾਣਾ ਦੁੱਗਰੀ—650 ਗ੍ਰਾਮ ਗਾਂਜਾ), ਮੁਕੱਦਮਾ ਨੰ 166 (ਥਾਣਾ ਡੇਹਲੋਂ—55 ਨਸ਼ੀਲੀਆਂ ਗੋਲੀਆਂ), ਮੁਕੱਦਮਾ ਨੰ 264 (ਹੈਰੋਇਨ 10 ਗ੍ਰਾਮ), ਮੁਕੱਦਮਾ ਨੰ 304 (ਥਾਣਾ ਸਾਹਨੇਵਾਲ—20 ਨਸ਼ੀਲੀਆਂ ਗੋਲੀਆਂ), ਮੁਕੱਦਮਾ ਨੰ 247 (ਥਾਣਾ ਡਵੀਜਨ-06—05 ਗ੍ਰਾਮ ਹੈਰੋਇਨ), ਮੁਕੱਦਮਾ ਨੰ 130 (ਥਾਣਾ ਡਾਬਾ—30 ਟ੍ਰਾਮਾਡੋਲ ਗੋਲੀਆਂ) ਅਤੇ ਮੁਕੱਦਮਾ ਨੰ 110 (ਥਾਣਾ ਸ਼ਿਮਲਾਪੁਰੀ—03 ਗ੍ਰਾਮ ਹੈਰੋਇਨ) ਸ਼ਾਮਲ ਹਨ। ਲੁਧਿਆਣਾ ਪੁਲਿਸ ਵੱਲੋਂ ਨਸ਼ੇ ਦੇ ਖ਼ਿਲਾਫ਼ ਇਹ ਆਪਰੇਸ਼ਨ ਭਵਿੱਖ ਵਿੱਚ ਹੋਰ ਵੀ ਤੀਬਰ ਕੀਤਾ ਜਾਵੇਗਾ ਤਾਂ ਕਿ ਨਸ਼ਾ ਤਸਕਰੀ ਦਾ ਪੂਰੀ ਤਰ੍ਹਾਂ ਨਾਸ ਹੋ ਸਕੇ।