ਮਰੀਜ਼ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ SSF ਟੀਮ ਮੈਂਬਰ
ਦੀਦਾਰ ਗੁਰਨਾ
ਬਰਨਾਲਾ 6 ਨਵੰਬਰ 2025 : SSP ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਦੀ SSF ਦੀ ਟੀਮ ਪੂਰੀ ਫੁਰਤੀ ਨਾਲ ਕੰਮ ਕਰ ਰਹੀ ਹੈ, ਕੰਟਰੋਲ ਰੂਮ ਰਾਹੀਂ ਸੂਚਨਾ ਮਿਲਦੇ ਹੀ ਐਸ.ਐਸ.ਐਫ. (SSF) ਟੀਮ ਬਰਨਾਲਾ ਨੇ ਤੁਰੰਤ ਕਾਰਵਾਈ ਕਰਦਿਆਂ ਮੈਰੀਲੈਂਡ ਪੈਲਸ ਨੇੜੇ ਪਹੁੰਚ ਕੀਤੀ, ਜਿੱਥੇ ਇੱਕ ਪਿਕਅਪ ਗੱਡੀ ਅਤੇ ਈ-ਰਿਕਸ਼ਾ ਦੀ ਟੱਕਰ ਹੋਈ ਸੀ , ਇਸ ਹਾਦਸੇ ਵਿੱਚ ਈ-ਰਿਕਸ਼ਾ ਚਾਲਕ ਜ਼ਖਮੀ ਹੋ ਗਿਆ ਸੀ , ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਅਤੇ ਉਸਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਬਰਨਾਲਾ ਪੁਲਿਸ ਨੇ ਦੁਬਾਰਾ ਸਾਬਤ ਕੀਤਾ ਕਿ ਲੋਕਾਂ ਦੀ ਸੁਰੱਖਿਆ ਸਾਡਾ ਫਰਜ਼ ਹੈ