ਰਾਜਾ ਵੜਿੰਗ ਵਿਵਾਦ: ਚੋਣ ਕਮਿਸ਼ਨ Jasbir Garhi ਦੇ DC ਤਰਨ ਤਾਰਨ ਨੂੰ ਤਲਬ ਕਰਨ ਤੇ ਹੋਇਆ ਖਫ਼ਾ ; ਚੋਣ ਪ੍ਰਕਿਰਿਆ ਵਿੱਚ ਦਖਲ ਦਸਦਿਆਂ ਹੁਕਮ ਵਾਪਸ ਲੈਣ ਲਈ ਕਿਹਾ
ਰਵੀ Jakhu, ਬਾਬੂਸ਼ਾਹੀ ਨੈੱਟਵਰਕ ਬਿਊਰੋ
ਚੰਡੀਗੜ੍ਹ, 5 ਨਵੰਬਰ 2025:
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਵੱਲੋਂ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਦੌਰਾਨ ਦੋ ਮੁੱਖ ਚੋਣ ਅਧਿਕਾਰੀਆਂ ਨੂੰ ਚੰਡੀਗੜ੍ਹ ਤਲਬ ਕਰਨ ਦੇ ਕਦਮ ’ਤੇ ਤੀਖੀ ਪ੍ਰਤੀਕਿਰਿਆ ਦਿੰਦੇ ਹੋਏ, ਪੰਜਾਬ ਦੇ CEO (ਸੀਈਓ) ਨੇ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਸ ਆਦੇਸ਼ ’ਤੇ ਐਤਰਾਜ਼ ਜਤਾਇਆ ਹੈ ਅਤੇ ਇਸਨੂੰ ਚੋਣ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ ਹੈ।
ਸੀ ਈ ਓ ਵੱਲੋਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਲਿਖੀ ਚਿੱਠੀ ਵਿੱਚ 4 ਨਵੰਬਰ 2025 ਨੂੰ ਜਾਰੀ ਕੀਤੇ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਤਰਨ ਤਾਰਨ ਅਤੇ ਜ਼ਿਲ੍ਹਾ ਚੋਣ ਅਫ਼ਸਰ (ਡੀਈਓ)-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਚੰਡੀਗੜ੍ਹ ਹਾਜ਼ਰ ਹੋਣ ਲਈ ਕਿਹਾ ਗਿਆ ਸੀ।
ਭਾਰਤ ਦੇ ਸੰਵਿਧਾਨ ਦੇ ਆਰਟੀਕਲ 324 ਦਾ ਹਵਾਲਾ ਦਿੰਦੇ ਹੋਏ ਸੀਈਓ ਦਫ਼ਤਰ ਨੇ ਯਾਦ ਦਿਵਾਇਆ ਕਿ ਪਾਰਲੀਮੈਂਟ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਸਾਰੀਆਂ ਚੋਣਾਂ ਦੀ ਨਿਗਰਾਨੀ , ਦਿਸ਼ਾ ਅਤੇ ਨਿਯੰਤਰਣ ਕੇਵਲ ਭਾਰਤ ਚੋਣ ਕਮਿਸ਼ਨ (ਈਸੀਆਈ) ਦੇ ਅਧੀਨ ਹੈ।
ਚਿੱਠੀ ਵਿੱਚ ਰਿਪ੍ਰਜ਼ੈਂਟੇਸ਼ਨ ਆਫ ਪੀਪਲ ਐਕਟ, 1950 ਦੀ ਧਾਰਾ 13CC ਅਤੇ 1951 ਦੇ ਐਕਟ ਦੀ ਧਾਰਾ 28A ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਚੋਣ ਡਿਊਟੀ ’ਤੇ ਤਾਇਨਾਤ ਅਧਿਕਾਰੀ ਚੋਣ ਕਮਿਸ਼ਨ ਦੀ ਡਿਪਿਊਟੇਸ਼ਨ ’ਤੇ ਮੰਨੇ ਜਾਂਦੇ ਹਨ ਅਤੇ ਉਹ ਉਸਦੇ ਨਿਯੰਤਰਣ, ਸੁਪਰਵਿਜ਼ਨ ਅਤੇ ਅਨੁਸ਼ਾਸਨ ਦੇ ਅਧੀਨ ਰਹਿੰਦੇ ਹਨ।
ਸੀਈਓ ਦਫ਼ਤਰ ਨੇ ਚੇਤਾਵਨੀ ਦਿੱਤੀ ਕਿ ਜਦੋਂ ਤਰਨ ਤਾਰਨ ਵਿੱਚ ਪੋਲਿੰਗ 11 ਨਵੰਬਰ 2025 ਨੂੰ ਹੋਣੀ ਨਿਰਧਾਰਤ ਹੈ, ਉਸ ਦੌਰਾਨ ਅਧਿਕਾਰੀਆਂ ਨੂੰ ਤਲਬ ਕਰਨਾ ਚੋਣ ਪ੍ਰਕਿਰਿਆ ਵਿੱਚ ਦਖਲ ਅਤੇ ਗਲਤ ਪ੍ਰਭਾਵ ਪੈਦਾ ਕਰਨ ਦੇ ਬਰਾਬਰ ਹੈ।
ਚਿੱਠੀ ਵਿੱਚ ਐਸਸੀ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਧਿਕਾਰੀਆਂ ਨੂੰ ਤਲਬ ਕਰਨ ਵਾਲਾ ਆਦੇਸ਼ ਤੁਰੰਤ ਵਾਪਸ ਲਏ ਅਤੇ ਕਿਸੇ ਵੀ ਅਜਿਹੇ ਕਦਮ ਤੋਂ ਬਚੇ ਜੋ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਹ ਪੱਤਰ ਉਸ ਸਮੇਂ ਆਇਆ ਹੈ ਜਦੋਂ ਪੀਸੀਸੀ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਕੀਤੀ ਇੱਕ “ਅਣਚਾਹੀ ਟਿੱਪਣੀ” ਨੇ ਸਿਆਸੀ ਵਾਂ ਵਰੋਲਾ ਖੜ੍ਹਾ ਕਰ ਦਿੱਤਾ ਅਤੇ ਉਸ ਦੇ ਖਿਲਾਫ ਐਸਸੀ ਐਕਟ ਹੇਠ ਐਫਆਈਆਰ ਦਰਜ ਹੋਣ ਨਾਲ ਰਾਜਨੀਤਿਕ ਮਾਹੌਲ ਗਰਮ ਹੋਇਆ ਹੋਇਆ ਹੈ।
CEO ਦੇ ਖਤ ਦੀ ਕਾਪੀ ਦੇਖਣ ਲਈ ਕਲਿੱਕ ਕਰੋ :