ਜਲੰਧਰ ਆਤਿਸ਼ੀ ਐਫ ਆਈ ਆਰ: ਡੀ ਜੀ ਪੀ, ਸਪੈਸ਼ਲ ਡੀ ਜੀ ਪੀ ਤੇ ਕਮਿਸ਼ਨਰ ਪੁਲਿਸ ਜਲੰਧਰ ਨੇ ਦਿੱਲੀ ਵਿਧਾਨ ਸਭਾ ਦੇ ਸਕੱਤਰ ਤੋਂ 10 ਦਿਨ ਦੀ ਮੋਹਲਤ ਮੰਗੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 13 ਜਨਵਰੀ, 2026: ਪੰਜਾਬ ਪੁਲਿਸ ਵੱਲੋਂ ਦਿੱਲੀ ਦੀ ਆਪ ਆਗੂ ਆਤਿਸ਼ੀ ਦੀ ਵਾਇਰਲ ਵੀਡੀਓ ਦੇ ਮਾਮਲੇ ਵਿਚ ਜਲੰਧਰ ਪੁਲਿਸ ਵੱਲੋਂ ਦਰਜ ਕੀਤੀ ਐਫ ਆਈ ਆਰ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਡੀ ਜੀ ਪੀ ਗੌਰਵ ਯਾਦਵ, ਸਪੈਸ਼ਲ ਡੀ ਜੀ ਪੀ ਅਤੇ ਕਮਿਸ਼ਨਰ ਆਫ ਪੁਲਿਸ ਜਲੰਧਰ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਤੱਥਾਂ ਸਹਿਤ ਜਾਣਕਾਰੀ ਦੇਣ ਵਾਸਤੇ ਸਕੱਤਰ ਤੋਂ 10 ਦਿਨ ਦੀ ਮੋਹਲਤ ਮੰਗੀ ਹੈ।
ਸਪੀਕਰ ਨੇ ਤਿੰਨਾਂ ਅਫਸਰਾਂ ਨੂੰ ਤਲਬ ਕੀਤਾ ਹੋਇਆ ਹੈ।