ਜਗਰਾਉਂ ਪੁਲਿਸ ਵੱਲੋਂ ਸਿਵਲ ਕੋਰਟ ਕੰਪਲੈਕਸ 'ਚ ਮੌਕ ਡਰਿੱਲ
ਪਾਰਕਿੰਗ ਵਿੱਚ ਖੜੀ ਇੱਕ ਸ਼ੱਕੀ ਨੂੰ ਪੁਲਿਸ ਨੇ ਅਪਣੇ ਕਬਜ਼ੇ ਵਿੱਚ ਲਿਆ
ਜਗਰਾਉਂ, 14 ਜਨਵਰੀ (ਦੀਪਕ ਜੈਨ) ਅੱਜ ਦੁਪਹਿਰ ਸਥਾਨਕ ਸਿਵਲ ਕੋਰਟ ਕੰਪਲੈਕਸ ਨੂੰ ਡੀਐਸਪੀ (ਐੱਚ) ਗੋਪਾਲ ਕ੍ਰਿਸ਼ਨ ਦੀ ਨਿਗਰਾਨੀ ਹੇਠ ਥਾਣਾ ਸਿਟੀ ਦੇ ਇੰਚਾਰਜ਼ ਐਸਐਚਓ ਪਰਮਿੰਦਰ ਸਿੰਘ ਨੇ ਅਪਣੀ ਪੁਲਿਸ ਸਮੇਤ ਅਚਾਨਕ ਖਾਲੀ ਕਰਵਾ ਕੇ ਵੱਡੀ ਗਿਣਤੀ ਵਿੱਚ ਪੁਲਿਸ ਵੱਲੋਂ ਡੋਗ ਸਕੁਆਇਡ ਦੀ ਮੱਦਦ ਨਾਲ ਮੌਕ ਡਰਿੱਲ ਕੀਤੀ ਗਈ। ਇਸ ਮੌਕੇ ਕੋਰਟ ਕੰਪਲੈਕਸ ਅੰਦਰ ਦੀਆਂ ਮਾਨਯੋਗ ਅਦਾਲਤਾਂ, ਵਕੀਲ ਸਹਿਬਾਨਾਂ ਦੇ ਸਾਰੇ ਚੈਬਰਾਂ ਅਤੇ ਦੁਕਾਨਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਸਰਕਾਰੀ ਮੁਲਾਜ਼ਮਾਂ, ਵਕੀਲਾਂ ਅਤੇ ਕੋਰਟਾਂ ਵਿੱਚ ਪੇਸ਼ੀ ਭੁਗਤਣ ਆਇਆ ਇਨਾਂ ਸਾਰਿਆਂ ਨੂੰ ਪਾਰਕਿੰਗ ਵਾਲੀ ਜਗ੍ਹਾ ਵਿੱਚ ਭੇਜਿਆਂ ਗਿਆ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਪੁਲਿਸ ਅਧਿਕਾਰੀਆਂ ਵੱਲੋਂ ਸਥਾਨਕ ਸਿਵਲ ਕੋਰਟ ਬਾਰ ਐਸੋਸਿਏਸ਼ਨ ਦੇ ਪ੍ਰਧਾਨ ਨਾਲ ਰਾਬਤਾ ਕਾਇਮ ਕਰਕੇ ਕੋਰਟ ਕੰਪਲੈਕਸ ਅੰਦਰ ਮੌਕ ਡਰਿੱਲ ਕਰਨ ਕਰਨ ਸਬੰਧੀ ਗੱਲਬਾਤ ਕੀਤੀ ਗਈ। ਉਸ ਤੋਂ ਵਕੀਲ ਸਾਹਿਬਾਨਾਂ ਨਾਲ ਗੱਲਬਾਤ ਕਰਕੇ ਕੋਰਟ ਦੇ ਸਾਰੇ ਚੈਬਰਾਂ ਨੂੰ ਖਾਲੀ ਕਰਵਾਇਆ ਗਿਆ ਸੀ।
ਇਸ ਮੌਕੇ ਮੌਕ ਡਰਿੱਲ ਦੌਰਾਨ ਪੁਲਿਸ ਨੂੰ ਵਕੀਲਾਂ ਵਾਲੀ ਪਾਰਕਿੰਗ ਵਿੱਚ ਇੱਕ ਸ਼ੱਕੀ ਖੜੀ ਕਾਰ ਨੂੰ ਪੁਲਿਸ ਨੇ ਅਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਮੌਕ ਡਰਿੱਲ ਖ਼ਤਮ ਹੋਣ ਤੋਂ ਬਾਅਦ ਕੋਰਟ ਕੰਪਲੈਕਸ ਅੰਦਰ ਅਤੇ ਵਕੀਲਾਂ ਦੇ ਚੈਬਰਾਂ ਵਿੱਚ ਕੰਮਕਾਜ ਅਤੇ ਪੇਸ਼ੀ ਭੁਗਤਣ ਆਏ ਲੋਕਾਂ ਦੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਫ਼ਿਰ ਚੱਲ ਪਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸਐੱਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਜਗਰਾਉਂ ਸਿਵਲ ਕੋਰਟ ਕੰਪਲੈਕਸ ਦੇ ਅੰਦਰ ਇੱਕ ਮੌਕ ਡਰਿੱਲ ਕੀਤੀ ਗਈ ਹੈ ਅਤੇ ਪਾਰਕਿੰਗ ਵਿੱਚ ਖੜੀ ਇੱਕ ਸ਼ੱਕੀ ਕਾਰ ਅਪਣੇ ਕਬਜ਼ੇ ਵਿੱਚ ਲੈ ਲਿਆ ਉਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਅੱਗੇ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ