ਸਨੈਚਿੰਗ ਦੀ ਵਾਰਦਾਤ ਨੂੰ 24 ਘੰਟਿਆਂ ਵਿੱਚ ਟਰੇਸ ਕਰਕੇ ਦੋ ਦੋਸ਼ੀ ਗ੍ਰਿਫਤਾਰ, 08 ਮੋਬਾਇਲ ਫੋਨ, 04 ਚੋਰੀਸੁਦਾ ਵਾਹਨ ਅਤੇ ਇੱਕ ਲੋਹਾ ਦਾਤਰ ਬਰਾਮਦ
ਸੁਖਮਿੰਦਰ ਭੰਗੂ / ਬਾਬੂਸ਼ਾਹੀ ਬਿਊਰੋ
ਲੁਧਿਆਣਾ, 25 ਮਈ 2026
ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ IPS ਅਤੇ ਰੁਪਿੰਦਰ ਸਿੰਘ IPS ਵਧੀਕ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਰੀਆਂ ਅਤੇ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਸਮੀਰ ਵਰਮਾ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਲੁਧਿਆਣਾ ਅਤੇ ਕਿੱਕਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਅਤੇ ਸਬ ਇੰਸਪੈਕਟਰ ਜਿੰਦਰ ਲਾਲ ਸਿੱਧੂ ਇੰਚਾਰਜ ਚੌਂਕੀ ਐਲਡੀਕੋ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਮਿਤੀ 23.05.2026 ਨੂੰ ਲੇਖ ਰਾਜ ਪੁੱਤਰ ਅਮਰ ਚੰਦ ਵਾਸੀ ਅਮਲਤਾਸ ਇਨਕਲੇਵ ਭੱਟੀਆ ਲੁਧਿਆਣਾ, ਜੋ ਕਿ ਪੰਜਾਬ ਰੋਡਵੇਜ਼ ਤੋਂ ਇੰਸਪੈਕਟਰ ਰਿਟਾਇਰਡ ਹਨ, ਨੇ ਬਿਆਨ ਦਰਜ ਕਰਵਾਇਆ ਕਿ ਉਹ ਸਵੇਰੇ ਕਰੀਬ 06:00 ਵਜੇ ਪਿੰਡ ਕਾਸਾਬਾਦ ਵੱਲ ਸੈਰ ਕਰ ਰਹੇ ਸਨ। ਇਸ ਦੌਰਾਨ ਦੋ ਨੌਜਵਾਨ ਚਿੱਟੀ ਮੈਸਟਰੋ ਸਕੂਟਰੀ ਨੰਬਰੀ PB10EQ7304 ’ਤੇ ਆਏ ਅਤੇ ਦਾਤਰ ਨੁਮਾ ਹਥਿਆਰ ਦਿਖਾ ਕੇ ਉਨ੍ਹਾਂ ਦਾ ਮੋਬਾਇਲ ਫੋਨ ਮਾਰਕਾ Redmi Note 9 ਖੋਹ ਲਿਆ। ਇਸ ਤੋਂ ਇਲਾਵਾ ਦੋਸ਼ੀਆਂ ਨੇ ਮੋਬਾਇਲ ਦਾ ਪਾਸਵਰਡ ਪੁੱਛ ਕੇ ਖਾਤੇ ਵਿਚੋਂ 4500 ਰੁਪਏ ਵੀ ਕੱਢਵਾ ਲਏ।
ਜਿਸ ਸਬੰਧੀ ਮੁਕੱਦਮਾ ਨੰਬਰ 83 ਮਿਤੀ 23.05.2026 ਅਧੀਨ ਧਾਰਾ 304, 303(2) BNS ਥਾਣਾ ਸਲੇਮ ਟਾਬਰੀ ਲੁਧਿਆਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਤਕਨੀਕੀ ਜਾਂਚ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਦੋਸ਼ੀਆਂ ਇੰਦਰਜੀਤ ਸਿੰਘ ਉਰਫ਼ ਵਿੱਕੀ ਪੁੱਤਰ ਮਹਿੰਦਰ ਸਿੰਘ ਵਾਸੀ ਕੇਹਰ ਸਿੰਘ ਨਗਰ ਹੈਬੋਵਾਲ ਲੁਧਿਆਣਾ ਅਤੇ ਖੁਸ਼ ਮੁਹੰਮਦ ਪੁੱਤਰ ਹਿਸਬੂਦੀਨ ਅੰਸਾਰੀ ਵਾਸੀ ਪਿੰਡ ਬੱਲੋਕੇ ਨੇੜੇ ਬਿਜਲੀ ਘਰ ਹੈਬੋਵਾਲ ਲੁਧਿਆਣਾ ਨੂੰ ਮਿਤੀ 24.05.2026 ਨੂੰ ਬੈਕ ਸਾਈਡ ਮੈਟਰੋ ਸਟੋਰ ਭੱਟੀਆ ਤੋਂ ਗ੍ਰਿਫਤਾਰ ਕੀਤਾ ਗਿਆ।
ਦੋਸ਼ੀਆਂ ਪਾਸੋਂ ਖੋਹ ਕੀਤਾ ਮੋਬਾਇਲ ਫੋਨ Redmi Note 9, ਅਤੇ 07 ਹੋਰ ਮੋਬਾਇਲ ਫੋਨ, ਇੱਕ ਲੋਹਾ ਦਾਤਰ ਅਤੇ ਵਾਰਦਾਤ ਵਿੱਚ ਵਰਤੀ ਗਈ ਮੈਸਟਰੋ ਸਕੂਟਰੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ 03 ਹੋਰ ਚੋਰੀਸੁਦਾ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
- Download Babushahi App
-
-