ਲੂਕ ਵਛਾਉਣ ਵਾਲੀ ਮਸ਼ੀਨ ਅਤੇ ਗੱਡੀ ਨੂੰ ਅੱਧੀ ਰਾਤ ਨੂੰ ਲੱਗੀ ਅੱਗ, ਮਜ਼ਦੂਰਾਂ ਤੇ ਸਥਾਨਕ ਨਿਵਾਸੀਆਂ ਨੇ ਮੁਸ਼ੱਕਤ ਕਰਕੇ ਬੁਝਾਈ, ਵੱਡਾ ਨੁਕਸਾਨ ਹੋਣ ਤੋਂ ਬਚਿਆ
ਰੋਹਿਤ ਗੁਪਤਾ, ਗੁਰਦਾਸਪੁਰ
ਬੀਤੀ ਦੇਰ ਰਾਤ ਸਾਢੇ 10 ਵਜੇ ਦੇ ਕਰੀਬ ਧਾਰੀਵਾਲ ਦੇ ਡੱਡਵਾ ਰੋਡ ਦੀ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਅਚਾਨਕ ਹੀ ਸੜਕ ਤੇ ਲੁੱਕ ਪਾਉਣ ਵਾਲੀ ਮਸ਼ੀਨ ਅਤੇ ਗੱਡੀ ਨੂੰ ਅੱਗ ਲੱਗ ਗਈ। ਕੁਝ ਪਲਾਂ ਦੇ ਵਿੱਚ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਕਾਰਨ ਹਫੜਾ ਦਫੜੀ ਮੱਚ ਗਈ ।
ਸਥਾਨਕ ਲੋਕਾਂ ਤੇ ਪ੍ਰਵਾਸੀ ਮਜ਼ਦੂਰਾਂ ਜੋ ਸੜਕ ਬਣਾਉਣ ਦਾ ਕੰਮ ਕਰ ਰਹੇ ਸਨ ਉਹਨਾਂ ਨੇ ਹੀ ਸੜਕ ਦੇ ਆਸ ਪਾਸ ਤੋਂ ਮਿੱਟੀ, ਰੇਤ ਅਤੇ ਪਾਣੀ ਸੁੱਟ ਕੇ ਬੜੀ ਮੁਸ਼ਕਿਲ ਦੇ ਨਾਲ ਅੱਗ ਤੇ ਕਾਬੂ ਪਾਇਆ । ਦੱਸ ਦਈਏ ਕਿ ਸੜਕ ਦੇ ਦੋਵਾਂ ਪਾਸੇ ਮਾਰਕੀਟ ਅਤੇ ਰਿਆਇਸ਼ੀ ਇਲਾਕਾ ਵੀ ਹੈ ਜੇਕਰ ਅੱਗ ਭੜਕ ਜਾਂਦੀ ਤਾਂ ਵੱਡਾ ਨੁਕਸਾਨ ਕਰ ਸਕਦੇ ਸੀ । ਉੱਥੇ ਹੀ ਇਹ ਵੀ ਦੱਸਣਾ ਬੰਦਾ ਹੈ ਕਿ ਰਾਤ ਵੇਲੇ ਸੜਕ ਬਣਾਉਣ ਵੇਲੇ ਸਿਰਫ ਮਜ਼ਦੂਰ ਹੀ ਮੌਕੇ ਤੇ ਮੌਜੂਦ ਸਨ ਕੋਈ ਵੀ ਅਧਿਕਾਰੀ ਜਾਂ ਠੇਕੇਦਾਰ ਦਾ ਆਦਮੀ ਸੜਕ ਦਾ ਨਿਰੀਖਣ ਕਰਨ ਲਈ ਉੱਥੇ ਮੌਜੂਦ ਨਹੀਂ ਸੀ। ਮੌਕੇ ਤੇ ਪਹੁੰਚੇ ਸ਼ਿਵ ਸੈਨਾ ਆਗੂ ਰੋਹਿਤ ਅਬਰੋਲ ਨੇ ਕਿਹਾ ਕਿ ਮੌਕੇ ਤੇ ਮੌਜੂਦ ਮਜ਼ਦੂਰ ਇੱਕ ਘੰਟਾ ਆਪ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਕਿਸੇ ਨੇ ਫਾਇਰ ਬ੍ਰਿਗੇਡ ਤੱਕ ਨੂੰ ਸੂਚਨਾ ਦੇਣਾ ਜਰੂਰੀ ਨਹੀਂ ਸਮਝਿਆ , ਇਸ ਨੂੰ ਇੱਕ ਲਾਪਰਵਾਹੀ ਹੀ ਕਿਹਾ ਜਾਏਗਾ ਕਿਉਂਕਿ ਜੇਕਰ ਅੱਗ ਜਿਆਦਾ ਭੜਕ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
Click to Follow Babushahi Facebook page →