ਰੇਹੜੀ ਵਰਕਰ ਯੂਨੀਅਨ ਹੜਤਾਲ਼ ਕਰਕੇ ਪਹਿਲੀ ਮਈ ਦੇ ਸਮਾਗ਼ਮ 'ਚ ਹੋਵੇਗੀ ਸ਼ਾਮਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ 29 ਅਪ੍ਰੈਲ, 2026- ਨਵਾਂਸ਼ਹਿਰ 29 ਅਪ੍ਰੈਲ ਜਿਲ੍ਹੇ ਦੀਆਂ ਸਮੂਹ ਟਰੇਡ ਯੂਨੀਅਨਾਂ, ਫੈਡਰੇਸ਼ਨਾਂ, ਪੈਨਸ਼ਨਰਾਂ, ਵਿਭਾਗੀ ਜਥੇਬੰਦੀਆਂ, ਕਿਸਾਨ, ਮਜ਼ਦੂਰ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ 1 ਮਈ ਨੂੰ ਸਵੇਰੇ 10 ਵਜੇ ਮਨਾਏ ਜਾ ਰਹੇ ਕੌਮਾਂਤਰੀ ਮਜਦੂਰ ਦਿਵਸ ਵਿੱਚ ਰੇਹੜੀ ਵਰਕਰ ਯੂਨੀਅਨ ਨਵਾਂਸ਼ਹਿਰ ਭਰਵੀਂ ਸ਼ਮੂਲੀਅਤ ਕਰੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਦੱਸਿਆ ਕਿ ਉਸ ਦਿਨ ਰੇਹੜੀ ਵਰਕਰ ਯੂਨੀਅਨ ਮੁਕੰਮਲ ਹੜਤਾਲ ਕਰੇਗੀ।ਇਸ ਮੀਟਿੰਗ ਨੂੰ ਇਫਟੂ ਦੇ ਜਿਲਾ ਸਕੱਤਰ ਪ੍ਰਵੀਨ ਕੁਮਾਰ ਨਿਰਾਲਾ,ਚੇਅਰਮੈਨ ਹਰੀ ਲਾਲ,ਗੋਪਾਲ ਅਤੇ ਸਰਵੇਸ਼ ਗੁਪਤਾ ਨੇ ਸੰਬੋਧਨ ਕੀਤਾ।
Click to Follow Babushahi Facebook page →