ਮਿਡ ਡੇ ਮੀਲ ਵਰਕਰਾਂ ਵਲੋਂ ਮੁਸ਼ਕਲਾਂ ਦੇ ਹੱਲ ਲਈ ਸਿਖਿਆ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ
ਗੈਸ ਸਿਲੰਡਰਾਂ ਦੀ ਕਮੀ ਕਾਰਨ ਆ ਰਹੀਆਂ ਨੇ ਭਾਰੀ ਮੁਸ਼ਕਲਾਂ
ਰੋਹਿਤ ਗੁਪਤਾ
ਗੁਰਦਾਸਪੁਰ 21 ਅਪ੍ਰੈਲ ਡੈਮੋਕ੍ਰੇਟਿਕ ਮਿਡ ਡੇ ਮੀਲ ਵਰਕਰ ਯੂਨੀਅਨ ਗੁਰਦਾਸਪੁਰ ਵਲੋਂ ਗੁਰਪ੍ਰੀਤ ਕੌਰ ਕੁਹਾਲੀ ਦੀ ਅਗਵਾਈ ਹੇਠ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਕੂਲ ਨੂੰ ਮੰਗ ਪੱਤਰ ਦੇ ਕੇ ਮਿਡ ਡੇ ਮੀਲ ਵਰਕਰਾਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਜਾਣੂ ਕਰਵਾਇਆ। ਯੂਨੀਅਨ ਵੱਲੋਂ ਮੈਨੇਜਰ ਮਿਡ ਡੇ ਮੀਲ ਸੁਸਾਇਟੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਆ ਰਹੀਆਂ ਮੁਸਕਲਾਂ ਦੇ ਹੱਲ ਕਰਨ ਦੀ ਮੰਗ ਕੀਤੀ। ਕਮੇਟੀ ਮੈਂਬਰ ਬਲਵਿੰਦਰ ਕੌਰ ਦੁਰਾਂਗਲਾ ਸ਼ਰਨਜੀਤ ਕੌਰ ਕੰਡੀਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਰਾਨ ਇਜ਼ਰਾਈਲ ਜੰਗ ਕਾਰਨ ਗੈਸ ਸਿਲੰਡਰ ਦੀ ਘਾਟ ਕਾਰਨ ਸਕੂਲਾਂ ਵਿੱਚ ਬੱਚਿਆਂ ਨੂੰ ਮਿਡ ਡੇ ਮੀਲ ਬਣਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਸੁਚਾਰੂ ਪ੍ਰਬੰਧ ਚਲਾਉਣ ਲਈ ਇਕ ਪੱਤਰ ਲਿਖਿਆ ਹੈ ਜਿਸ ਵਿਚ ਸਕੂਲ ਮੁਖੀਆਂ ਨੂੰ ਆਪਣੇ ਪੱਧਰ ਤੇ ਮਿਡ ਡੇ ਮੀਲ ਦੇਣ ਲਈ ਸਿਲੈਡਰਾਂ ਦੀ ਥੁੜ ਕਾਰਨ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ ਹੈ। ਸਕੂਲ ਮੁਖੀਆਂ ਵਲੋਂ ਆਪਣੇ ਪੱਧਰ ਤੇ ਪ੍ਰਬੰਧ ਕਰਨ ਦੀ ਬਜਾਏ ਮਿਡ ਡੇ ਮੀਲ ਕੁੱਕ ਵਰਕਰਾਂ ਤੇ ਦਬਾਅ ਬਣਾਇਆ ਜਾ ਰਿਹਾ ਕਿ ਉਹ ਪਿੰਡ ਵਿਚੋਂ ਪਾਥੀਆਂ ਜਾਂ ਲੱਕੜਾਂ ਦਾ ਪ੍ਰਬੰਧ ਕਰਨ। ਪਿੰਡ ਵਿੱਚ ਪਹਿਲਾਂ ਹੀ ਲੱਕੜਾਂ ਅਤੇ ਪਾਥੀਆਂ ਦੀ ਕਮੀ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚੋਂ ਸਿਲੈਡਰ ਗਾਇਬ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ। ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਦਿਆਂ 18000 ਰੁਪਏ ਤਨਖਾਹ ਦਿੱਤੀ ਜਾਵੇ। ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਾਗੂ ਕਰਵਾਉਣ ਲਈ ਸਕੂਲਾਂ ਦੇ ਮੁਖੀਆਂ ਨੂੰ ਲਿਖਿਆ ਜਾਵੇਗਾ ਅਤੇ ਮੰਗ ਪੱਤਰ ਚੰਡੀਗੜ੍ਹ ਅਧਿਕਾਰੀਆਂ ਭੇਜ ਦਿੱਤੀ ਹੈ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਦੀ ਪ੍ਰਧਾਨ ਬਲਵਿੰਦਰ ਕੌਰ,ਅਮਨ ਭੁਲੇਚਕ, ਬਲਵਿੰਦਰ ਕੌਰ ਦੋਰਾਗਲਾ, ਸਵਿੰਦਰ ਕੌਰ ਸੋਹਲ, ਸੁਦੇਸ਼ ਜੰਡਏ, ਸੁਖਵਿੰਦਰ ਕੌਰ,ਬਚਨ ਕੌਰ, ਬਿੰਦਰ ਕੌਰ,ਬੀਰੋ, ਦਲਜੀਤ ਕੌਰ, ਸਰਬਜੀਤ ਕੌਰ ਨਿੰਦਰ ਕੌਰ, ਦਲਜੀਤ ਕੌਰ, ਸ਼ਰਨਜੀਤ ਕੌਰ, ਸਰਬਜੀਤ ਕੌਰ,ਮਨਜੀਤ ਕੌਰ, ਨਿਰਮਲ ਕੌਰ ਅਤੇ ਬਲਜੀਤ ਕੌਰ ਹਾਜ਼ਰ ਸਨ।
Click to Follow Babushahi Facebook page →