CGC ਯੂਨੀਵਰਸਿਟੀ ਦੇ 'ਮੇਰਾਕੀ-2026' ਫੈਸ਼ਨ ਸ਼ੋਅ ਵਿੱਚ ਵਿਦਿਆਰਥੀਆਂ ਦੇ ਡਿਜ਼ਾਈਨਾਂ ਨੇ ਮੋਹਿਆ ਸਭ ਦਾ ਮਨ
ਰਚਨਾਤਮਕਤਾ ਦਾ ਸਿਖਰ ਤੇ ਵਿਦਿਆਰਥੀਆਂ ਨੇ ਰੈਂਪ 'ਤੇ ਬਿਖੇਰੇ ਸਿਰਜਣਾਤਮਕਤਾ ਦੇ ਰੰਗ
ਮੋਹਾਲੀ, 21 ਅਪ੍ਰੈਲ ( )
ਸੀ ਜੀ ਸੀ ਯੂਨੀਵਰਸਿਟੀ, ਮੋਹਾਲੀ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਹੁਨਰ ਦਰਸਾਉਂਦਾ ਸਾਲਾਨਾ ਫੈਸ਼ਨ ਸ਼ੋਅ ਮੇਰਾਕੀ- 2026 ਬਹੁਤ ਹੀ ਧੂਮ-ਧਾਮ ਨਾਲ ਸੰਪੰਨ ਹੋਇਆ। ਇਸ ਮੌਕੇ ਯੂਨੀਵਰਸਿਟੀ ਕੈਂਪਸ ਇੱਕ ਖੂਬਸੂਰਤ ਪਲੇਟਫਾਰਮ ਵਿੱਚ ਤਬਦੀਲ ਹੋ ਗਿਆ, ਜਿੱਥੇ ਫੈਸ਼ਨ ਸਿਰਫ਼ ਪਹਿਰਾਵੇ ਵਜੋਂ ਨਹੀਂ, ਸਗੋਂ ਪਛਾਣ, ਸੱਭਿਆਚਾਰ ਅਤੇ ਨਵੀਨਤਾ ਦੇ ਪ੍ਰਗਟਾਵੇ ਵਜੋਂ ਪੇਸ਼ ਕੀਤਾ ਗਿਆ। ਇਸ ਸ਼ਾਨਦਾਰ ਸ਼ਾਮ ਵਿੱਚ ਪ੍ਰਸਿੱਧ ਪੰਜਾਬੀ ਅਦਾਕਾਰਾ ਸਿਮੀ ਚਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਨੀਕੇਤ ਢਿੱਲੋਂ, ਨਿਤਿਸ਼ ਰਾਏਜ਼ਾਦਾ, ਸੁਖਾਂਚਲ ਕੌਰ, ਭਾਵਨਾ ਵਾਈ.ਆਰ., ਸਾਹਿਲ, ਅਰਸ਼ ਹੁੰਦਲ, ਵਿਸ਼ਾਲ ਸਿੰਘ ਦਿਓਟ ਅਤੇ ਗੌਰਵ ਸ਼ਰਮਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਨਿਰਣਾਇਕ ਮੰਡਲ ਵਿੱਚ ਰਵੀ, ਪੁਨੀਤ ਭਾਟੀਆ, ਪ੍ਰੀਤੀ ਪਠਾਨੀਆ ਅਤੇ ਮੁਕੁਲ ਅਰੋੜਾ ਸ਼ਾਮਲ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਡਿਜ਼ਾਈਨਾਂ ਸਿਰਜਣਾਤਮਕਤਾ ਅਤੇ ਪੇਸ਼ਕਾਰੀ ਦੇ ਆਧਾਰ 'ਤੇ ਪਰਖਿਆ।
ਮੇਰਾਕੀ 2026 ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ 'ਤੇ ਅਧਾਰਤ ਕਲੈਕਸ਼ਨਾਂ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ 'ਪਰਵਾਜ਼', 'ਨਕਸ਼-ਏ-ਸ਼ਿਆਮ', 'ਡਿਵਾਈਨਿਟੀ ਐਂਡ ਡਾਰਕਨੈੱਸ', 'ਨੀਲ ਰੰਗਰੇਜ਼', 'ਡੇਨਿਮ ਅਲਕੀਮੀ' ਅਤੇ ਹਿਮਾਚਲ ਪ੍ਰਦੇਸ਼ ਦੇ ਸ਼ਾਹੀ ਪਹਿਰਾਵੇ 'ਤੇ ਅਧਾਰਤ 'ਦ ਰਾਇਲਜ਼ ਫਿਟ' ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਨੇ ਨਾ ਸਿਰਫ਼ ਕੱਪੜੇ ਡਿਜ਼ਾਈਨ ਕੀਤੇ, ਸਗੋਂ ਸਟਾਈਲਿੰਗ, ਕੋਰੀਓਗ੍ਰਾਫੀ ਅਤੇ ਰੈਂਪ ਪੇਸ਼ਕਾਰੀ ਵਿੱਚ ਵੀ ਆਪਣੀ ਮੁਹਾਰਤ ਦਿਖਾਈ। ਇਸ ਈਵੈਂਟ ਦੀ ਖ਼ਾਸੀਅਤ ਇਹ ਰਹੀ ਕਿ ਇਸ ਦਾ ਪ੍ਰਬੰਧ ਮੁਕੰਮਲ ਤੌਰ 'ਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਸੀ। ਬੈਕਸਟੇਜ ਤੋਂ ਲੈ ਕੇ ਮਾਡਲ ਮੈਨੇਜਮੈਂਟ ਤੱਕ, ਹਰ ਕੰਮ ਵਿੱਚ ਪੇਸ਼ੇਵਰਾਨਾ ਅੰਦਾਜ਼ ਦੇਖਣ ਮਿਲਿਆ।
ਅਖੀਰ ਵਿਚ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਇਸ ਫੈਸ਼ਨ ਸ਼ੋਅ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਮਿਹਨਤ ਅਤੇ ਕਲਾ ਸਨਮਾਨਿਤ ਕਰਦਿਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਇਨਾਮ ਵੰਡੇ ਗਏ। ਜਿਸ ਵਿਚ ਬੈਸਟ ਡਿਜ਼ਾਈਨਰ ਦਾ ਖਿਤਾਬ ਸ਼੍ਰੇਣੀ ਵਿੱਚ ਪਹਿਲਾ ਇਨਾਮ 'ਰਾਜਵਾੜਾ - ਇੱਕ ਪਰੰਪਰਾ ਸਟੋਰੀ' ਲਈ ਜੋਤੀ, ਪੂਨਮ ਕੁਮਾਰੀ, ਸੁਮਨਪ੍ਰੀਤ ਕੌਰ ਅਤੇ ਤਨੂ ਰਾਣੀ ਨੇ ਜਿੱਤਿਆ।ਜਦ ਕਿ ਇਸੇ ਕੈਟਾਗਿਰੀ ਵਿਚ ਦੂਜਾ ਇਨਾਮ 'ਐਥਨਾਰਾ' ਕਲੈਕਸ਼ਨ ਲਈ ਮਾਨਸੀ ਦੂਜੇ ਸਥਾਨ 'ਤੇ ਚੁਣਿਆ ਗਿਆ।ਤੀਜਾ ਇਨਾਮ 'ਸਸਟੇਨੇਬਲ ਸ਼ਿਕ: ਡੇਨਿਮ ਐਡੀਸ਼ਨ' ਲਈ ਅਜੈ, ਮੁਹੰਮਦ ਸਾਕਿਬ ਅਤੇ ਮਨੋਜ ਨੇ ਤੀਜਾ ਇਨਾਮ ਹਾਸਲ ਕੀਤਾ। ਇਸੇ ਤਰਾਂ ਬੈਸਟ ਇਨੋਵੇਟਿਵ ਡਿਜ਼ਾਈਨ ਵਜੋਂ ਸਭ ਤੋਂ ਨਵੀਨਤਾਕਾਰੀ ਡਿਜ਼ਾਈਨ ਵਜੋਂ 'ਨੀਲ ਧਾਰਾ' ਲਈ ਸੰਜਨਾ ਅਤੇ ਤਾਨੀਆ ਸਨਮਾਨਿਤ ਕੀਤਾ ਗਿਆ। ਬੈਸਟ ਕਲੈਕਸ਼ਨ ਵਿਚ ਸ਼ਾਨਦਾਰ ਸੰਗ੍ਰਹਿ ਵਜੋਂ 'ਨਕਸ਼-ਏ-ਸ਼ਿਆਮ' ਲਈ ਮੋਹਿਤ ਸ਼ਰਮਾ, ਲਕਸ਼ਮੀ ਸਿੰਘ ਅਤੇ ਪ੍ਰਿਆ ਸ਼ਰਮਾ ਨੇ ਖ਼ਿਤਾਬ ਆਪਣੇ ਨਾਮ ਕੀਤਾ। ਅਖੀਰ ਵਿਚ ਮਿਸ ਅਤੇ ਮਿਸਟਰ ਮੇਰਾਕੀ 2026 ਮੁਕਾਬਲਾ ਬਹੁਤ ਰੋਮਾਂਚਿਤ ਰਿਹਾ, ਜਿਸ ਵਿਚ ਦਿਵਿਆ ਰਾਣੀ 'ਮਿਸ ਮੇਰਾਕੀ 2026' ਅਤੇ ਨਿਤਿਨ ਵਰਮਾ 'ਮਿਸਟਰ ਮੇਰਾਕੀ 2026' ਚੁਣਿਆ ਗਿਆ। ਬੈਸਟ ਵਾਕ ਵਿਚ ਰੈਂਪ 'ਤੇ ਸ਼ਾਨਦਾਰ ਚਾਲ ਲਈ ਮਹਿਲਾ ਸ਼੍ਰੇਣੀ ਵਿੱਚ ਮਾਰਲਿਨ ਅਤੇ ਪੁਰਸ਼ ਸ਼੍ਰੇਣੀ ਵਿੱਚ ਵਿਕਰਾਂਤ ਨੇ ਬੈਸਟ ਵਾਕ ਦਾ ਖ਼ਿਤਾਬ ਜਿੱਤਿਆ।
ਇਸ ਸ਼ੋਅ ਨੇ ਉੱਭਰਦੇ ਡਿਜ਼ਾਈਨਰਾਂ ਦੇ ਆਤਮ-ਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਇੰਡਸਟਰੀ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸੀ.ਜੀ.ਸੀ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਕਲਾਤਮਕ ਉੱਤਮਤਾ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ।
Click to Follow Babushahi Facebook page →