ਮਨੀਸ਼ ਤਿਵਾੜੀ ਨੇ ਸੈਕਟਰ 48 ਏ ਵਿਖੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦਾ ਕੀਤਾ ਉਦਘਾਟਨ
ਪ੍ਰਮੋਦ ਭਾਰਤੀ
ਚੰਡੀਗੜ੍ਹ, 21 ਅਪ੍ਰੈਲ,2026
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਸੈਕਟਰ 48 ਏ ਵਿਖੇ ਲਗਾਏ ਗਏ ਨਵੇਂ ਸੀਸੀਟੀਵੀ ਕੈਮਰਿਆ ਤਾਂ ਉਦਘਾਟਨ ਕੀਤਾ ਗਿਆ। ਸੰਸਦ ਮੈਂਬਰ ਵੱਲੋਂ ਇਸ ਪ੍ਰੋਜੈਕਟ ਲਈ 5 ਲੱਖ ਰੁਪਏ ਦੀ ਗਰਾਂਟ ਆਪਣੇ ਐਮਪੀ ਕੋਟੇ ਵਿੱਚੋਂ ਜਾਰੀ ਕੀਤੀ ਗਈ ਸੀ। ਇਸ ਮੌਕੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੇ.ਜੇ ਸਿੰਘ ਸਣੇ ਇਲਾਕੇ ਦੇ ਹੋਰ ਨੁਮਾਇੰਦੇ ਵੀ ਮੌਜੂਦ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਨੇ ਕਿਹਾ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਇਲਾਕੇ ਦੇ ਵਸਨੀਕਾ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮੰਗ ਕੀਤੀ ਜਾ ਰਹੀ ਸੀ। ਇਹ ਸੀਸੀਟੀਵੀ ਕੈਮਰੇ ਇਲਾਕੇ ਅੰਦਰ ਅਪਰਾਧਿਕ ਅਨਸਰਾਂ ਉੱਪਰ ਨਕੇਲ ਕਸਣ ਵਿੱਚ ਮਦਦਗਾਰ ਸਾਬਿਤ ਹੋਣਗੇ। ਤਿਵਾੜੀ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਸ਼ਹਿਰ ਦਾ ਸਰਬਪੱਖੀ ਵਿਕਾਸ ਹੈ। ਇਸ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕਰਨ ਤੋਂ ਇਲਾਵਾ, ਉਹ ਸ਼ਹਿਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਵੀ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।
ਇਸ ਮੌਕੇ ਇਲਾਕੇ ਦੇ ਵਸਨੀਕਾਂ ਵੱਲੋਂ ਸੰਸਦ ਮੈਂਬਰ ਦਾ ਧੰਨਵਾਦ ਕੀਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ, ਜੇ.ਜੇ. ਸਿੰਘ, ਵਿਪਨ ਜੋਤ ਸਿੰਘ, ਸੰਜੀਵ ਸ਼ਰਮਾ, ਆਰ.ਕੇ. ਚੁੰਨੀ (ਪ੍ਰਧਾਨ, ਆਰਡਬਲਿਊਏ ਸੈਕਟਰ 49 ਡੀ), ਸੁਭਾਸ਼ ਸ਼ਰਮਾ, ਬਲਦੇਵ ਸੋਹਿਲ (ਜਨਰਲ ਸਕੱਤਰ) ਅਤੇ ਪੁਰਸ਼ੋਤਮ ਸ਼ਰਮਾ (ਖਜਾਨਚੀ) ਵੀ ਮੌਜੂਦ ਰਹੇ।
Click to Follow Babushahi Facebook page →