ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਡੀ.ਸੀ. ਗੁਲਪ੍ਰੀਤ ਸਿੰਘ ਔਲਖ ਨੇ ਕੀਤਾ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਵਿਚ 870 ਮਰੀਜ਼ਾਂ ਦਾ ਚੈੱਕਅੱਪ
ਸਬ ਹੈਡਿੰਗ : ਕੈਂਪ ਦਾ ਉਦਘਾਟਨ ਡੀ.ਸੀ. ਗੁਲਪ੍ਰੀਤ ਸਿੰਘ ਔਲਖ ਨੇ ਕੀਤਾ
ਬੰਗਾ 17 ਅਪਰੈਲ 2026 ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਡੀਕਲ ਮੈਗਾ ਚੈੱਕਅੱਪ ਕੈਂਪ ਲਗਾਇਆ ਗਿਆ ਜਿਸ ਦਾ 870 ਮਰੀਜ਼ਾਂ ਲਾਭ ਪ੍ਰਾਪਤ ਕੀਤਾ । ਇਸ ਕੈਂਪ ਦਾ ਉਦਘਾਟਨ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤਾ । ਇਸ ਮੌਕੇ ਹੋਏ ਉਹਨਾਂ ਨੇ ਕਿਹਾ ਕਿ ਟਰੱਸਟ ਵੱਲੋਂ ਹਸਪਤਾਲ ਦੀ 42ਵੀੰ ਵਰ੍ਹੇਗੰਢ ਮੌਕੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਕੇ ਸ਼ਲਾਘਾਯੋਗ ਕਾਰਜ ਕੀਤਾ ਹੈ , ਜਿਸ ਨਾਲ ਲੋੜਵੰਦਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਮਿਲਣਗੀਆਂ। ਸ੍ਰੀ ਔਲਖ ਨੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕੀਤਾ ਅਤੇ ਮੌਜੂਦਾ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲ ਰਹੀਆਂ ਆਧੁਨਿਕ ਸਿਹਤ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ । ਉਹਨਾਂ ਨੇ ਆਪਣੇ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।
ਇਸ ਤੋਂ ਪਹਿਲਾਂ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਮੁੱਖ ਮਹਿਮਾਨ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਦਾ ਸਾਥੀ ਟਰੱਸਟ ਮੈਂਬਰਾਂ ਨਾਲ ਹਸਪਤਾਲ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਇੱਥੇ ਚੱਲ ਰਹੇ ਅਦਾਰਿਆਂ ਬਾਬਤ ਜਾਣਕਾਰੀ ਸਾਂਝੀ ਕੀਤੀ ਅਤੇ ਟਰੱਸਟ ਦੀ ਡਾਕੂਮੈਂਟਰੀ ਫਿਲਮ ਦਿਖਾਈ । ਇਸ ਮੌਕੇ ਉਹਨਾਂ ਨੇ ਕੈਂਪ ਨੂੰ ਸਫਲ ਕਰਨ ਲਈ ਸਮੂਹ ਸਟਾਫ ਅਤੇ ਇਲਾਕੇ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ ।
ਅੱਜ ਦੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਨਿਊਰੋਸਰਜਨ ਡਾ. ਜਸਦੀਪ ਸਿੰਘ ਸੈਣੀ, ਈ ਐਨ ਟੀ ਮਾਹਿਰ ਡਾ. ਬਲਵਿੰਦਰ ਸਿੰਘ, ਸੀਨੀਅਰ ਯੂਰੋਲਜਿਸਟ ਡਾ ਅਮਿਤ ਸੰਧੂ, ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਜਨਰਲ ਸਰਜਨ ਡਾ ਮਾਨਵਦੀਪ ਸਿੰਘ ਬੈਂਸ, ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ ਪਰਮਿੰਦਰ ਸਿੰਘ ਵਾਰੀਆ, ਔਰਤ ਰੋਗਾਂ ਦੇ ਮਾਹਿਰ ਡਾ ਸ਼ਵੇਤ ਬਗਿੜਆ,ਬੱਚਿਆਂ ਦੇ ਮਾਹਿਰ ਡਾ ਹਰਤੇਸ਼ ਸਿੰਘ ਪਾਹਵਾ, ਡਾ. ਰਾਹੁਲ ਗੋਇਲ ਪੈਥੋਲਜਿਸਟ, ਚਿੱਟਾ ਮੋਤੀਆ ਅਪਰੇਸ਼ਨਾਂ ਦੇ ਮਾਹਿਰ ਡਾ. ਟੀ. ਅਗਰਵਾਲ, ਡੈਂਟਲ ਸਰਜਨ ਡਾ. ਜਗਜੀਤ ਸਿੰਘ, ਐਨਾਥੀਸੀਆ ਮਾਹਿਰ ਡਾ. ਦੀਪਕ ਦੁੱਗਲ, ਰੇਡੀਲੋਜਸਟ ਡਾ ਵਿਕਰਾਂਤ ਰਾਏ, ਫਿਜ਼ੀਉਥੈਰਾਪਿਸਟ ਡਾ. ਰਵੀਨਾ, ਉਪਟਰੋਮੀਟਰੀਅਸ ਦਲਜੀਤ ਕੌਰ ਨੇ ਕੈਂਪ ਵਿਚ ਆਏ 870 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ । ਇਸ ਕੈਂਪ ਵਿਚ ਮੁਫਤ ਡਾਕਟਰੀ ਸਲਾਹ ਤੋਂ ਇਲਾਵਾ ਮੁਫਤ ਥਾਇਰਾਇਡ ਟੈਸਟ, ਮੁਫਤ ਐਚ ਬੀ ਏ 1ਸੀ ਤੇ ਨਾਰਮਲ ਸ਼ੂਗਰ ਟੈਸਟ, ਅੱਖਾਂ ਦੇ ਚਿੱਟਾ ਮੋਤੀਆ ਦੇ ਮੁਫਤ ਆਪਰੇਸ਼ਨ, ਮੁਫਤ ਯੂਰੋਫਲੋਮੈਟਰੀ ਟੈਸਟ, ਨਿਊਰੋਪੈਥੀ, ਸਪਾਈਰੋਮੈਟਰੀ ਟੈਸਟ, ਮੁਫਤ ਈ.ਸੀ.ਜੀ., ਮੁਫਤ ਬੀ.ਐਮ.ਡੀ. ਟੈਸਟ, ਮੁਫਤ ਟੀ. ਬੀ. ਜਾਂਚ, ਬੱਚੇਦਾਨੀ ਦੀਆਂ ਰਸੌਲੀਆਂ ਤੇ ਲਕੋਰੀਆ ਦੀ ਮੁਫਤ ਜਾਂਚ, ਗਰਭਵਤੀ ਔਰਤਾਂ ਲਈ ਮੁਫ਼ਤ ਅਲਟਰਾਸਾਊਂਡ ਸਕੈਨ, ਔਰਤਾਂ ਵਿੱਚ ਛਾਤੀ ਦੀਆਂ ਗੰਢਾਂ ਦੀ ਮੁਫਤ ਜਾਂਚ, ਦੰਦਾਂ ਦੇ ਐਕਸਰੇ, ਖਰਾਬ ਦੰਦਾਂ ਨੂੰ ਕੱਢਣਾ ਅਤੇ ਬੱਚਿਆਂ ਦੇ ਟੇਢੇ ਮੇਢੇ ਦੰਦਾਂ ਦੀ ਜਾਂਚ ਫਰੀ ਕੀਤੀ ਗਈ । ਇਸ ਮੌਕੇ ਯੂਰੋਲੋਜੀ ਦੇ ਮਰੀਜ਼ਾਂ ਨੂੰ ਅਲਟਰਾਸਾਊਂਡ ਸਕੈਨ ਤੇ 50% ਛੋਟ , ਦੰਦਾਂ ਦੀ ਸਫਾਈ ਤੇ ਫਿਲਿੰਗ ਤੇ 50 % ਛੋਟ, ਲੈਬ ਟੈਸਟਾਂ ਸੀ.ਬੀ.ਸੀ.,ਐਲ.ਐਫ.ਟੀ, ਆਰ.ਐਫ.ਟੀ, ਲਿਪਿਡ ਪ੍ਰੋਫਾਈਲ, ਯੂਰਿਕ ਐਸਿਡ, ਟ੍ਰਿਪਲ ਮਾਰਕਰ, ਵਿਟਾਮਿਨ ਬੀ 12, ਵਿਟਾਮਿਨ ਡੀ, ਕੈਂਸਰ ਟੈਸਟਾਂ ਅਤੇ ਐਕਸਰੇ ਕਰਵਾਉਣ 'ਤੇ 50 % ਛੋਟ ਪ੍ਰਦਾਨ ਕੀਤੀ ਗਈ ।
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਮੌਕੇ ਐਸ ਡੀ ਐਮ ਬੰਗਾ ਵਿਪਨ ਭੰਡਾਰੀ, ਹਰਪਾਲ ਸਿੰਘ, ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸੀਤਲ ਸਿੰਘ ਸਿੱਧੂ ਯੂ ਕੇ, ਮਲਕੀਅਤ ਸਿੰਘ ਬਾਹੜੋਵਾਲ, ਦਵਿੰਦਰ ਸਿੰਘ ਢਿੱਲੋਂ ( ਸਾਰੇ ਟਰੱਸਟ ਮੈਂਬਰ), ਬੀਬੀ ਹਰਿੰਦਰ ਕੌਰ ਢਾਹਾਂ ਕੈਨੇਡਾ (ਸਪੁੱਤਰੀ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ), ਪ੍ਰੌ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਹੁਨਰਦੀਪ ਸਿੰਘ ਬਰਾੜ ਐਚ ਆਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਪ੍ਰਿੰਸੀਪਲ ਵਨੀਤਾ ਚੋਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਪ੍ਰਿੰਸੀਪਲ ਰਮਨਦੀਪ ਕੌਰ ਗੁਰੂ ਨਾਨਕ ਕਾਲਜ ਆਫ ਨਰਸਿੰਗ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਰਜੀਤ ਮਜਾਰੀ ਅਤੇ ਜੋਤੀ ਭਾਟੀਆ ਉ ਪੀ ਇੰਚਾਰਜ ਅਤੇ ਹੋਰ ਪਤਵੰਤੇ ਹਾਜ਼ਰ ਸਨ।
Click to Follow Babushahi Facebook page →