ਗੱਲਬਾਤ ਕਰਦੇ ਹੋਏ ਕਾਕਾ ਰਣਦੀਪ ਸਿੰਘ ਨਾਭਾ
ਦੀਦਾਰ ਗੁਰਨਾ
ਅਮਲੋਹ 7 ਅਪ੍ਰੈਲ 2026 : ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਿੰਡ ਰਾਮਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਆਮ ਆਦਮੀ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਜੋ ਦਿੱਲੀ ਦੀਆਂ ਕੰਪਨੀਆਂ ਨੂੰ ਟੈਂਡਰ ਦਿੱਤੇ ਗਏ ਹਨ ਉਸ ਨਾਲ ਪੰਚਾਇਤਾਂ ਦੇ ਹੱਕਾਂ ਉਤੇ ਵੱਡਾ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਵੱਡੇ ਪੱਧਰ ਤੇ ਪੰਜਾਬ ਦੇ ਪੈਸੇ ਨਾਲ ਬਾਹਰਲੀਆਂ ਕੰਪਨੀਆਂ ਮੁਨਾਫਾ ਕਮਾ ਰਹੀਆਂ ਹਨ , ਇਹ ਸਰਾਸਰ ਲੋਕਤੰਤਰੀ ਪ੍ਰਣਾਲੀ ਨਾਲ ਚੁਣੀਆਂ ਪੰਚਾਇਤਾਂ ਨਾਲ ਧੱਕਾ ਹੈ ਪੰਜਾਬ ਦੀਆਂ ਪੰਚਾਇਤਾਂ ਹੁਣ ਸਿਰਫ ਮਤਾ ਪਾਉਣ ਜੋਗੀਆਂ ਹੀ ਰਹਿ ਗਈਆਂ ਹਨ , ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਨਾਹਰ ਸਿੰਘ, ਰਾਜਵਿੰਦਰ ਸਿੰਘ ਘੁਟੀਡ, ਪਰਮਜੀਤ ਸਿੰਘ ਫੌਜੀ, ਤਰਲੋਚਨ ਹੈਪੀ, ਬਿੰਦਰ ਸਿੰਘ, ਰਣਜੀਤ ਸਿੰਘ, ਦਰਸਣ ਸਿੰਘ, ਗੁਰਪ੍ਰੀਤ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ ਲਾਲੀ, ਜੱਗੀ, ਬੂਟਾ ਸਿੰਘ, ਕੈਪ. ਦੇਸਰਾਜ ਸੋਢੀ, ਗੁਲਜ਼ਾਰ ਸਿੰਘ, ਡਾ ਸਨੀ, ਚਰਨਜੀਤ ਸਿੰਘ, ਜਗਤਾਰ ਤਾਰੀ, ਸੰਤ ਸਿੰਘ, ਕਾਲਾ ਸਿੰਘ, ਗੁਰਮੇਲ ਸਿੰਘ, ਭਜਨ ਸਿੰਘ, ਗੁਰਬਚਨ ਕਾਹਨਪੁਰਾ, ਲਵਪ੍ਰੀਤ ਕਾਹਨਪੁਰਾ, ਪੀ ਏ ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜੂਦ ਸਨ
Click to Follow Babushahi Facebook page →