ਚਰਨਜੀਤ ਬਰਾੜ ਦੀ ਅਗਵਾਈ ਵਿੱਚ ਕਈ ਲੀਡਰ ਭਾਜਪਾ ਚ ਸ਼ਾਮਲ ਹੋਣ ਨਾਲ ਮਿਲੀ ਮਜਬੂਤੀ: ਨਾਇਬ ਸਿੰਘ ਸੈਣੀ
ਪ੍ਰਮੋਦ ਭਾਰਤੀ
ਚੰਡੀਗੜ: 13 ਮਾਰਚ ,2026
ਅੱਜ ਸਰਦਾਰ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਹਲਕਾ ਰਾਜਪੁੱਰਾ ਦੇ ਬਹੁੱਤ ਸਾਰੇ ਲੀਡਰ ਸਰੋਮਣੀ ਅਕਾਲੀ ਦਲ ਅਤੇ ਪੁੰਨਰ ਸੁਰਜੀਤ ਨੂੰ ਛੱਡ ਕੇ ਹਰਿਆਣਾਂ ਦੇ ਮਾਨਯੋਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸਾਮਲ ਹੋਏ। ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਬਹੁੱਤ ਵੱਡਾ ਬਲ ਮਿਲਿਆ। ਸਾਰਾ ਵਫਦ ਵੱਲੋ ਅੱਜ ਸਵੇਰੇ ਮੁੱਖ ਮੰਤਰੀ ਨਿਵਾਸ ਚੰਡੀਗੜ ਪਹੁੰਚ ਕੇ ਮੁਲਾਕਾਤ ਕਰਨ ਉਪਰੰਤ ਪਾਰਟੀ ਜੁਆਇੰਨ ਕੀਤੀ। ਸ਼ਾਮਲ ਹੋਣ ਵਾਲੇ ਲ਼ੀਡਰ ਸਹਿਬਾਨ ਅਤੇ ਵਰਕਰਾਂ ਦੇ ਨਾਮ ਇਸ ਤਰਾਂ ਹਨ।
1. ਜਸਵੰਤ ਸਿੰਘ ਭੋਲਾ ਸਾਬਕਾ ਸਰਪੰਚ ਅਤੇ ਸਾਬਕਾ ਸਰਕਲ ਪਰਧਾਨ
2. ਜਥੇਦਾਰ ਕੁਲਦੀਪ ਸਿੰਘ ਖਾਨਪੁਰ ਬੰਗੜ ਸਾਬਕਾ ਜਿਲਾ ਮੀਤ ਪਰਧਾਨ
3. ਬਾਬਾ ਸ਼ਿੰਗਾਰਾ ਸਿੰਘ ਜੀ ਸਰਾਏ ਬੰਜਾਰਾ
4. ਸ: ਜਸਵਿੰਦਰ ਸਿੰਘ ਉਕਸੀ ਸੈਣੀਆਂ
5. ਸ ਗੁਰਪਾਲ ਸਿੰਘ ਸਾਬਕਾ ਸਰਪੰਚ ਖਾਨਪੁਰ ਬੰਗੜ
6. ਸ: ਹਰਪਿੰਦਰ ਸਿੰਘ ਸੁਰਲ ਕਲਾਂ ਸਾਬਕਾ ਸਰਕਲ ਯੂਥ ਪਰਧਾਨ
7. ਸ ਗੁਰਦੀਪ ਸਿੰਘ ਚੱਕ ਖੁਰਦ
8. ਹਨੀ ਬਨੂੜ ਸਾਬਕਾ ਬੀ ਸੀ ਵਿੰਗ ਪਰਧਾਨ ਬਨੂੰੜ
9. ਸ: ਮਨਿੰਦਰ ਸਿੰਘ ਬਨੂੜ
10. ਸ: ਗੁਰਵਿੰਦਰ ਸਿੰਘ ਬਨੂੜ
11. ਸ ਅਵਤਾਰ ਸਿੰਘ ਸੈਣੀ ਅਜੀਜਪੁਰ
13. ਸ: ਸੁਖਬੀਰ ਸਿੰਘ ਸੁਰਲ ਕਲਾਂ
ਮੁੱਖ ਮੰਤਰੀ ਸਾਹਿਬ ਵੱਲੋ ਪਾਰਟੀ ਚ ਆਉਣ ਵਾਲੇ ਲੀਡਰ ਸਹਿਬਾਨ ਨੂੰ ਜੀ ਆਇਆਂ ਕਿਹਾ ਤੇ ਖੁੱਸੀ ਪਰਗਟ ਕੀਤੀ ਤੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਦੀ ਮਿਹਨਤ ਨਾਲ ਸਿਰਫ ਰਾਜਪੁੱਰਾ ਹੀ ਨਹੀ ਸਗੋਂ ਪੂਰੇ ਪੰਜਾਬ ਚ ਪਾਰਟੀ ਨੂੰ ਮਜਬੂਤ ਕਰਨ ਲਈ ਦਿੱਨ ਰਾਤ ਇੱਕ ਕਰ ਰਹੇ ਹਨ।
Click to Follow Babushahi Facebook page →