CGC ਯੂਨੀਵਰਸਿਟੀ ਮੋਹਾਲੀ ਵਿੱਚ ਗਵਰਨਿੰਗ ਬਾਡੀ ਦੀ ਪਹਿਲੀ ਮੀਟਿੰਗ ਆਯੋਜਿਤ ਭਵਿੱਖੀ ਰਣਨੀਤੀਆਂ ਤੇ ਹੋਈ ਚਰਚਾ
ਮੋਹਾਲੀ, 12 ਮਾਰਚ ( )
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਕੈਂਪਸ ਵਿੱਚ ਗਵਰਨਿੰਗ ਬਾਡੀ ਦੀ ਉਦਘਾਟਨੀ ਮੀਟਿੰਗ ਸਫ਼ਲਤਾਪੂਰਵਕ ਨੇਪਰੇ ਚਾੜ੍ਹੀ। ਇਸ ਮਹੱਤਵਪੂਰ ਮੀਟਿੰਗ ਸੰਸਥਾ ਦੇ ਵਿਕਾਸ ਵਿੱਚ ਇਹ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਅਕਾਦਮਿਕ ਵਿਲੱਖਣਤਾ, ਰਣਨੀਤਕ ਦੂਰਅੰਦੇਸ਼ੀ ਅਤੇ ਮਿਸਾਲੀ ਸ਼ਾਸਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਮੁੜ ਦੁਹਰਾਉਂਦਾ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਸੀ.ਜੀ.ਸੀ. ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕੀਤੀ। ਮੀਟਿੰਗ ਵਿੱਚ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਵਾਈਸ ਚਾਂਸਲਰ ਪ੍ਰੋ. (ਡਾ.) ਵਿਨੈ ਗੋਇਲ ਨੇ ਗਵਰਨਿੰਗ ਬਾਡੀ ਦੇ ਪਤਵੰਤੇ ਮੈਂਬਰਾਂ ਦਾ ਰਸਮੀ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਅਕਾਦਮਿਕ ਪ੍ਰਗਤੀ, ਪ੍ਰਸ਼ਾਸਨਿਕ ਢਾਂਚੇ ਅਤੇ ਸੰਸਥਾ ਦੇ ਲੰਬੇ ਸਮੇਂ ਦੇ ਵਿਕਾਸ ਮਾਰਗ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ।
ਮਾਨਯੋਗ ਚਾਂਸਲਰ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਵਰਨਿੰਗ ਬਾਡੀ ਦੀ ਇਹ ਪਹਿਲੀ ਮੀਟਿੰਗ ਯੂਨੀਵਰਸਿਟੀ ਦੀ ਪ੍ਰਗਤੀਸ਼ੀਲ ਯਾਤਰਾ ਵਿੱਚ ਇੱਕ ਬੇਹੱਦ ਅਹਿਮ ਪਲ ਹੈ। ਸਾਡਾ ਮੁੱਖ ਉਦੇਸ਼ ਪਾਰਦਰਸ਼ੀ ਪ੍ਰਸ਼ਾਸਨ, ਸਿਧਾਂਤਕ ਲੀਡਰਸ਼ਿਪ ਅਤੇ ਉੱਚ ਸਿੱਖਿਆ ਵਿੱਚ ਨਿਰੰਤਰ ਉੱਤਮਤਾ ਬਰਕਰਾਰ ਰੱਖਣਾ ਹੈ। ਇੱਕ ਮਜ਼ਬੂਤ ਗਵਰਨੈਂਸ ਢਾਂਚਾ ਹੀ ਅਕਾਦਮਿਕ ਭਰੋਸੇਯੋਗਤਾ ਅਤੇ ਪਰਿਵਰਤਨਸ਼ੀਲ ਵਿਕਾਸ ਦੀ ਬੁਨਿਆਦ ਹੁੰਦਾ ਹੈ।
ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ ਧਾਲੀਵਾਲ ਨੇ ਕਿਹਾ ਕਿ ਅਸੀਂ ਸੀ.ਜੀ.ਸੀ. ਯੂਨੀਵਰਸਿਟੀ ਇੱਕ ਅਜਿਹੇ ਗਲੋਬਲ ਪੱਧਰ ਦੇ ਅਦਾਰੇ ਵਜੋਂ ਵਿਕਸਤ ਕਰ ਰਹੇ ਹਾਂ ਜਿੱਥੇ ਖੋਜ, ਨਵੀਨਤਾ (ੀਨਨੋਵੳਟਿੋਨ) ਅਤੇ ਉਦਯੋਗ-ਅਕਾਦਮਿਕ ਤਾਲਮੇਲ ਪਹਿਲ ਦਿੱਤੀ ਜਾਂਦੀ ਹੈ। ਗਵਰਨਿੰਗ ਬਾਡੀ ਦੀਆਂ ਰਣਨੀਤਕ ਸਿਫ਼ਾਰਸ਼ਾਂ ਸਾਡੇ ਵਿਦਿਆਰਥੀਆਂ ਵਿਸ਼ਵ ਪੱਧਰੀ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਸਹਾਈ ਹੋਣਗੀਆਂ।
ਮੀਟਿੰਗ ਦੌਰਾਨ ਪਾਠਕ੍ਰਮ ਦੇ ਆਧੁਨਿਕੀਕਰਨ, ਖੋਜ ਕਾਰਜਾਂ ਤੇਜ਼ ਕਰਨ, ਅੰਤਰਰਾਸ਼ਟਰੀ ਸਹਿਯੋਗ ਅਤੇ ਕੈਂਪਸ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ 'ਤੇ ਡੂੰਘੀ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਸਟਾਰਟ-ਅੱਪ ਇਨਕਿਊਬੇਸ਼ਨ, ਡਿਜੀਟਲ ਏਕੀਕਰਨ ਅਤੇ ਨਤੀਜਾ-ਅਧਾਰਿਤ ਸਿੱਖਿਆ ਮਜ਼ਬੂਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਅੰਤ ਵਿੱਚ ਪ੍ਰੋ. (ਡਾ.) ਅਨੁਪਮ ਸ਼ਰਮਾ, ਰਜਿਸਟਰਾਰ-ਕਮ-ਪ੍ਰੋ ਵਾਈਸ ਚਾਂਸਲਰ (ਪ੍ਰੀਖਿਆਵਾਂ) ਨੇ ਗਵਰਨਿੰਗ ਬਾਡੀ ਦੇ ਮੈਂਬਰਾਂ ਦਾ ਉਨ੍ਹਾਂ ਦੇ ਬਹੁਮੁੱਲੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ।
Click to Follow Babushahi Facebook page →