ਕੇਸਰ ਸਿੰਘ ਵਾਲਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
ਅਸ਼ੋਕ ਵਰਮਾ
ਭਗਤਾ ਭਾਈ, 17 ਜਨਵਰੀ 2026 : ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਪਿੰਡ ਕੇਸਰ ਸਿੰਘ ਵਾਲਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਾਇਮਰੀ ਸਕੂਲ ਕੇਸਰ ਸਿੰਘ ਵਾਲਾ ਦੇ ਬੱਚਿਆਂ ਨੂੰ ਵਰਦੀਆਂ ਸਮੇਤ ਬਲੇਜ਼ਰ ਦਿੱਤੇ ਗਏ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਨੇ ਦੱਸਿਆ ਕਿ ਠੰਡ ਦੇ ਚੱਲਦਿਆਂ ਇਹ ਬੱਚਿਆਂ ਦੀ ਮੁਢਲੀ ਲੋੜ ਸੀ। ਦਾਨੀ ਸੱਜਣਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇਹ ਸ਼ਲਾਘਾਯੋਗ ਉੱਦਮ ਹੈ। ਸਕੂਲ ਦੇ ਐਚ ਟੀ ਮੈਡਮ ਸਤਵੀਰ ਕੌਰ ਅਤੇ ਅਧਿਆਪਕ ਮਨਜੀਤ ਸਿੰਘ ਨੇ ਆਏ ਹੋਏ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਸਵਰਨ ਸਿੰਘ, ਮੈਂਬਰ ਗੁਰਮੇਲ ਧਨੇਸਰ, ਸਿਕੰਦਰ ਸਿੰਘ, ਮੱਖਣ ਸਿੰਘ, ਜਗਦੇਵ ਸਿੰਘ ਪੰਮਾ, ਸਵਰਨ ਸਿੰਘ ,ਗੁਰਮੇਲ ਸਿੰਘ ਫੌਜੀ ,ਲਖਵੀਰ ਸਿੰਘ ਲੱਖਾ ਅਤੇ ਸਕੂਲ ਦੇ ਸਮੂਹ ਮੈਂਬਰ ਹਾਜ਼ਰ ਸਨ।