ਡੇਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ’ਚ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਭੰਗ ਨਹੀਂ ਹੋ ਸਕਦੀ: ਡਾ. ਸੁੱਖੀ, ਵੇਖੋ ਵੀਡੀਓ
ਬਾਬੂਸ਼ਾਹੀ ਨੈਟਵਰਕ
ਬੰਗਾ, 15 ਜਨਵਰੀ, 2026: ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਹੈ ਕਿ ਉਹ ਬਚਪਨ ਤੋਂ ਡੇਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਚ ਆਉਂਦੇ ਹਨ ਤੇ ਇਸ ਘਰ ਦੇ ਕੂਕਰ ਹਨ। ਉਹਨਾਂ ਕਿਹਾ ਕਿ ਉਹ 65 ਸਾਲ ਦੇ ਹੋ ਗਏ ਹਨ ਅਤੇ ਇਸ ਅਸਥਾਨ ਤੋਂ ਉਹਨਾਂ ਸਭ ਕੁਝ ਪ੍ਰਾਪਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਅਸਥਾਨ ’ਤੇ ਕਦੇ ਵੀ ਉਸ ਗੁਰੂ ਦੀ ਵਾਹਿਗੁਰੂ ਜੀ ਦੀ ਮਹਿਮਾ ਵਿਚ ਕਦੇ ਕਮੀ ਨਹੀਂ ਆਉਣ ਦਿੱਤੀ ਗਈ ਤੇ ਜਿੰਨਾ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਹੈ, ਉਸ ਬਾਰੇ ਜਿੰਨੀ ਵਡਿਆਈ ਕੀਤੀ ਜਾਵੇ ਥੋੜ੍ਹੀ ਹੈ।