ਭੋਗ 'ਤੇ ਵਿਸ਼ੇਸ਼ - ਅਲਵਿਦਾ ਫ਼ੌਜੀ ਚਾਚਾ ਜੀ
ਗੁਰਦੇਵ ਸਿੰਘ ਸੇਖਾ
ਮੋਗੇ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਵਿੱਚ ਸਵ. ਸਰਦਾਰ ਮਹਿੰਦਰ ਸਿੰਘ ਸਰਾ ਤੇ ਬੇਬੇ ਪ੍ਰਤਾਪ ਕੌਰ ਦੇ ਸਭ ਤੋ ਛੋਟੇ ਪੁੱਤਰ ਗੁਰਦੇਵ ਸਿੰਘ ਸਰਾ ਸਦੀਵੀ ਵਿਛੋੜਾ ਦੇ ਗਏ ਹਨ । ਪਿੰਡ ਵਾਲੇ ਉਨ੍ਹਾਂ ਨੂੰ “ਗੇਵ ਫੌਜੀ “ ਦੇ ਨਾਮ ਨਾਲ ਸੱਦਦੇ ਸਨ ।
ਬਚਪਨ ਵਿੱਚ ਉਹਨਾਂ ਦੀ ਗਾਉਣ ਵਿੱਚ ਵਿਸ਼ੇਸ਼ ਰੁਚੀ ਸੀ ।
ਤੂੰਬੀ ਦੀ ਤੁਣ ਤੁਣ ਨਾਲ ਸਭ ਦਾ ਜੀਅ ਲਵਾਈ ਰੱਖਦੇ ਸਨ । ਸ਼ੁਰੂ ਵਿੱਚ ਉਹ ਭਾਰਤੀ ਫ਼ੌਜ ਵਿੱਚ ਭਰਤੀ ਹੋ ਗਏ ਸਨ । ਜਿੱਥੇ ਪੰਦਰਾਂ ਸਾਲ ਉਹਨਾਂ ਨੇ ਫੌਜ ਦੀ ਨੌਕਰੀ ਕੀਤੀ । ਫਿਰ ਪੈਨਸ਼ਨ ਲੈ ਕੇ ਪਿੰਡ ਆ ਗਏ । ਪਿੰਡ ਦੇ ਹੀ ਕੇਵਲ ਸਿੰਘ ਸਰਕਾਰੀ ਹਾਈ ਸਕੂਲ ਦੇ ਵਿੱਚ ਬਾਈ ਸਾਲ ਉਹਨਾਂ ਨੇ ਬਤੌਰ ਕਲਰਕ ਦੀ ਨੌਕਰੀ ਕੀਤੀ। ਕਲਰਕ ਦੀ ਨੌਕਰੀ ਤੋਂ ਬਾਅਦ ਉਹ ਕੈਨੇਡਾ ਚਲੇ ਗਏ । ਜਿੱਥੇ ਲੱਗ ਪੱਗ ਤੇਰਾਂ ਸਾਲ ਰਹੇ । ਉਹ ਮਹਿਮਾਨ ਨਿਵਾਜੀ ਦੇ ਬੜੇ ਸ਼ੌਕੀਨ ਸਨ । ਉਹਨਾ ਦੇ ਘਰ ਮਹਿਮਾਨਾਂ ਦਾ ਸਦਾ ਤਾਤਾਂ ਲੱਗਾ ਰਹਿੰਦਾ ਸੀ ।ਚਾਚਾ ਜੀ ਗੁਰਦੇਵ ਸਿੰਘ ਸਰਾ ਦੀ ਸ਼ਾਦੀ ਮੋਗੇ ਨੇੜਲੇ ਪਿੰਡ ਸਲ੍ਹੀਣਾ ਦੀ ਚਰਨਜੀਤ ਕੌਰ ਨਾਲ ਹੋਈ । ਇਹਨਾਂ ਦੇ ਤਿੰਨ ਬੱਚੇ ਹਨ । ਵੱਡੀ ਬੇਟੀ ਹਰਦੀਪ ਕੌਰ ਜਗਰਾਓਂ ਦੇ ਸਰਦਾਰ ਹਰਬਖਸ ਸਿੰਘ ਕਲੇਰ ਨਾਲ ਵਿਆਹੀ ਜੋ ਅੱਜ ਕੱਲ ਸ਼ਿਆਟਲ (ਅਮਰੀਕਾ) ਵਿੱਚ ਪਰਿਵਾਰ ਸਮੇਤ ਵੱਸਦੇ ਹਨ ।ਕੈਨੇਡਾ ਦਾ ਮੀਡੀਆ ਕਰਮੀ ਤੇ ਕਲਾਕਾਰ ਵੱਡਾ ਬੇਟਾ ਬਲਜਿੰਦਰ ਸੇਖਾ ਤੇ ਵੀਰਪਾਲ ਕੌਰ ਬਰੈਂਪਟਨ (ਕੈਨੇਡਾ) ਵਿੱਚ ਪਰਿਵਾਰ ਸਮੇਤ ਵੱਸਦੇ ਹਨ । ਛੋਟਾ ਬੇਟਾ ਕੁਲਵਿੰਦਰ ਸਿੰਘ ਲਾਡੀ ਬਿਜਲੀ ਬੋਰਡ ਵਿੱਚ ਬਤੌਰ ਲਾਈਨਮੈਨ ਨੌਕਰੀ ਕਰਦੇ ਹਨ ।ਇਹਨਾਂ ਤੇ ਬੀਬੀ ਰੁਪਿੰਦਰ ਕੌਰ ਤੇ ਪਰਿਵਾਰ ਕੋਲ ਹੀ ਗੁਰਦੇਵ ਸਿੰਘ ਰਹਿ ਰਹੇ ਸਨ । ਜਿੱਥੇ ਉਹ ਸ਼ਦੀਵੀ ਵਿਛੋੜਾ ਗਏ ਸਨ । ਹਰ ਖੇਤਰ ਵਿੱਚ ਸਫਲਤਾ ਪੂਰਵਕ ਸਫ਼ਰ ਤਹਿ ਕਰਨ ਤੋਂ ਬਾਅਦ ।ਆਪਣੇ ਪੋਤਰੇ ਪੋਤੀਆਂ, ਦੋਹਤਿਆਂ ਨਾਲ ਜਿੰਦਗੀ ਜੀਅ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਹਨਾਂ ਦੇ ਜਾਣ ਤੇ ਦੋਹਤੇ ਬਲਜੀਤ, ਜਸਪ੍ਰੀਤ ਆਪਣੇ ਫੌਜੀ ਭਾਪੇ ਨੂੰ ਯਾਦ ਕਰ ਰਹੇ ਹਨ । ਪੋਤੀਆਂ ਪ੍ਰਨੀਤ ਕੌਰ , ਅਨੀਸ਼ਾ ਕੌਰ , ਕੋਮਲਪ੍ਰੀਤ ਕੌਰ ਤੇ ਪੋਤਰਾ ਏਕਮ ਆਪਣੇ ਦਾਦੇ ਜਾਣ ਤੋ ਬਾਅਦ ਚੁੱਪ ਚੁੱਪ ਨਜ਼ਰ ਆ ਰਹੇ ਹਨ ।
ਅੱਜ ਅਸੀਂ ਸਾਰੇ ਸਤਿਕਾਰ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਉਹਨਾਂ ਨਮਿਤ ਪਾਠ ਸਹਿਜ ਪਾਠ ਦਾ ਭੋਗ ਅੱਜ ਦਿਨ ਬੁੱਧਵਾਰ 7 ਜਨਵਰੀ ਨੂੰ ਦੁਪਹਿਰ ਬਾਰਾਂ ਤੋਂ ਦੋ ਵਜੇ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ (ਬਾਬੇ ਟੈਣੀ ਵਾਲਾ )ਦਸਮੇਸ਼ ਨਗਰ ਮੋਗਾ ਵਿਖੇ ਪਵੇਗਾ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ।