ਪਹਿਲੀ ਵਾਰ "ਵਿਸ਼ਵ ਪੰਜਾਬੀ ਸਾਹਿਤ ਅਕਾਦਮੀ" ਦੀ ਸਥਾਪਨਾ ਕੀਤੀ ਗਈ- ਡਾ ਅਮਰਜੀਤ ਟਾਂਡਾ
ਸਿਡਨੀ 5, ਜਨਵਰੀ 2026- ਅੰਤਰਰਾਸ਼ਟਰੀ ਪੱਧਰ ਤੇ ਪਹਿਲੀ "ਵਿਸ਼ਵ ਪੰਜਾਬੀ ਸਾਹਿਤ ਅਕਾਦਮੀ" ਸਥਾਪਤ ਕੀਤੀ ਗਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡਾ ਅਮਰਜੀਤ ਟਾਂਡਾ, ਜਨਰਲ ਸਕੱਤਰ "ਵਿਸ਼ਵ ਪੰਜਾਬੀ ਸਾਹਿਤ ਅਕਾਦਮੀ" ਨੇ ਸਿਡਨੀ ਆਸਟਰੇਲੀਆ ਤੋਂ ਦੱਸਿਆ।
ਇਸ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬ ਕਲਾ ਮੰਚ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਸਭਾ ਦਿੱਲੀ ਪੰਜਾਬੀ ਸਾਹਿਤ ਅਕਾਦਮੀ ਸਿਡਨੀ ਆਸਟਰੇਲੀਆ ਦੇ ਅਤੇ ਹੋਰ ਪ੍ਰਸਿੱਧ ਸਾਹਿਤਕਾਰ ਲੇਖਕ ਸ਼ਾਇਰ ਲਏ ਗਏ ਹਨ।
ਡਾ ਟਾਂਡਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੁਆਰਾ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਵੇਂ ਕਿ ਭਾਰਤ ਕੈਲੀਫੋਰਨੀਆ ਕੈਨੇਡਾ ਅਤੇ ਸਿਡਨੀ ਵਿੱਚ ਇਸ ਦੇ ਵਿਸ਼ੇਸ਼ ਅਧਿਆਏ ਸਰਗਰਮ ਹਨ।
ਇਸ ਸਾਹਿਤ ਅਕਾਦਮੀ (ਭਾਰਤ) ਦੇ ਸੰਵਿਧਾਨ ਦੇ ਅਧਾਰ 'ਤੇ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਮੁੱਖ ਮੰਤਵ ਪੰਜਾਬੀ ਸਾਹਿਤ ਦੇ ਵਿਕਾਸ ਲਈ ਸਾਹਿਤਕਾਰਾਂ ਵਿਚਕਾਰ ਸਹਿਯੋਗ ਨੂੰ ਵਧਾਉਣਾ ਪੰਜਾਬੀ ਭਾਸ਼ਾ ਵਿੱਚ ਰਚਨਾਤਮਕ ਲੇਖਣ ਨੂੰ ਉਤਸ਼ਾਹਿਤ ਅਤੇ ਸਮਰਥਨ ਦੇਣਾ ਪੰਜਾਬੀ ਤੋਂ ਹੋਰ ਭਾਸ਼ਾਵਾਂ ਵਿੱਚ ਅਤੇ ਹੋਰ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਅਨੁਵਾਦ ਕਰਵਾਉਣਾ ਪੰਜਾਬੀ ਸਾਹਿਤ ਸੰਬੰਧੀ ਕਿਤਾਬਾਂ, ਸ਼ਬਦਕੋਸ਼, ਵਿਸ਼ਵਕੋਸ਼ ਅਤੇ ਸਾਹਿਤਕ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨਾ ਹੋਵੇਗਾ, ਡਾ ਟਾਂਡਾ ਨੇ ਕਿਹਾ।
ਸੰਗਠਨਾਤਮਕ ਢਾਂਚਾ ਅਤੇ ਅਹੁਦੇ ਸਾਹਿਤ ਅਕਾਦਮੀ (ਭਾਰਤ) ਦੇ ਸੰਵਿਧਾਨ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਢਾਂਚੇ ਦੇ ਆਧਾਰ 'ਤੇ, ਚੀਫ ਪੈਟਰਨ ਡਾਕਟਰ ਸਰਦਾਰਾ ਸਿੰਘ ਜੌਹਲ ਡਾਕਟਰ ਐਸ ਪੀ ਸਿੰਘ ਗੁਲਜ਼ਾਰ ਸਿੰਘ ਸੰਧੂ ਡਾ ਦੀਪਕ ਮਨਮੋਹਨ ਸਿੰਘ ਅਤੇ ਡਾ ਜੋਗਿੰਦਰ ਸਿੰਘ ਕੈਰੋਂ ਅਕਾਦਮੀ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਥਾਪੇ ਗਏ, ਡਾ ਟਾਂਡਾ ਨੇ ਅੱਗੇ ਜਾ ਕੇ ਦਸਿਆ।