ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਹੇਰਾਫੇਰੀ ਦਾ ਖ਼ਦਸ਼ਾ: ਪ੍ਰੋ. ਚੰਦੂਮਾਜਰਾ
ਚੰਡੀਗੜ 15 ਦਸੰਬਰ 2025 - ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਐਲਾਨਣ ਵਿੱਚ ਰੱਖੀ ਦੋ ਦਿਨ ਦੀ ਦੇਰੀ ਕਰਕੇ ਚੋਣਾਂ ਵਿੱਚ ਹੇਰਾਫੇਰੀ ਦਾ ਸੰਭਾਵੀ ਖ਼ਦਸ਼ਾ ਸਾਫ਼ ਨਜ਼ਰ ਆਉਂਦਾ ਹੈ। ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਜੇਕਰ ਇਹਨਾਂ ਚੋਣਾਂ ਮੌਕੇ ਸਰਕਾਰੀ ਤੰਤਰ ਦੀ ਦੁਰਵਰਤੋਂ ਨਾ ਕੀਤੀ ਗਈ ਤਾਂ ਨਤੀਜੇ ਸਭ ਨੂੰ ਚਕਾਉਣ ਵਾਲੇ ਹੋਣਗੇ।
ਉਨ੍ਹਾਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਜਿਸ ਤਰ੍ਹਾਂ ਲੋਕਾਂ ਦਾ ਰੁਝਾਨ ਸਰਕਾਰ ਵਿਰੁੱਧ ਦੇਖਣ ਨੂੰ ਮਿਲਿਆ ਹੈ ਤਾਂ ਉਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਸਰਕਾਰ ਦੀ ਇਹਨਾਂ ਚੋਣਾਂ ਵਿੱਚ ਵੱਡੀ ਹਾਰ ਯਕੀਨਨ ਤੈਅ ਹੈ। ਉਨ੍ਹਾਂ ਵੋਟਾਂ ਦੀ ਗਿਣਤੀ ਮੌਕੇ ਸਰਕਾਰ ਦੁਆਰਾ ਕਿਸੇ ਵੀ ਤਰ੍ਹਾਂ ਦੀ ਚਲਾਕੀ ਨੂੰ ਰੋਕਣ ਲਈ ਰਾਜ ਚੋਣ ਕਮਿਸ਼ਨ ਤੋਂ ਵੀਡੀਓਗ੍ਰਾਫੀ ਦੀ ਵੀ ਮੰਗ ਕੀਤੀ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਜਿਸ ਦਿਨ ਸਥਾਨਕ ਚੋਣਾਂ ਵਿੱਚ ਰਾਜਸੀ ਦਖਲਅੰਦਾਜ਼ੀ ਬਿਲਕੁਲ ਬੰਦ ਹੋਵੇਗੀ ਉਸ ਦਿਨ ਹੀ ‘ਪੰਚਾਇਤ ਰਾਜ ਐਕਟ’ ਦਾ ਅਸਲ ਸੁਪਨਾ ਪੂਰਾ ਹੋਵੇਗਾ।