ਸੇਂਟ ਕਬੀਰ ਪਬਲਿਕ ਸਕੂਲ ਵਿੱਚ ਸਲਾਨਾ ਖੇਡ ਮੁਕਾਬਲੇ ਕਰਵਾਏ ਗਏ
ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸੇਦਾਰੀ ਲੈਂਦੇ ਹੋਏ ਸਕੂਲੀ ਖਿਡਾਰੀ
ਰੋਹਿਤ ਗੁਪਤਾ
ਗੁਰਦਾਸਪੁਰ 1 ਦਸੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਵਿੱਚ ਪ੍ਰਿੰਸੀਪਲ ਐਸ ਬੀ. ਨਾਯਰ, ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਦੀ ਰਹਿਨੁਮਾਈ ਹੇਠ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਆਪਣੀ ਹਿੱਸੇਦਾਰੀ ਦਿਖਾਈ। ਅੱਠ -ਰੋਜ਼ਾ ਚੱਲੇ ਖੇਡ ਮੁਕਾਬਲੇ ਦੀ ਸ਼ੁਰੂਆਤ ਖੇਡ ਦੇ ਮੈਦਾਨ ਵਿੱਚ ਮਸ਼ਾਲ ਜਗਾ ਕੇ ਸਕੂਲ ਦੇ ਚਾਰ ਹਾਊਸਾਂ ਦੇ ਭਾਗੀਦਾਰ ਵਿਦਿਆਰਥੀਆਂ ਦੁਆਰਾ ਮਾਰਚ ਪਾਸ ਕਰਦਿਆਂ ਅਤੇ ਸਮੂਹ ਸਕੂਲ ਦੁਆਰਾ ਸੰਜ਼ੀਦਗੀ ਨਾਲ ਖੇਡਾਂ ਵਿੱਚ ਭਾਗੀਦਾਰੀ ਕਰਨ ਦਾ ਪ੍ਰਣ ਲੈਂਦਿਆਂ ਕੀਤੀ ਗਈ। ਸਕੂਲ ਦੇ ਹੈੱਡ ਬੁਆਏ ਜਗਮੀਤ ਸਿੰਘ ਅਤੇ ਹੈੱਡਗਰਲ ਕਾਮਨੀ ਸਲਾਰੀਆ ਦੁਆਰਾ ਸਾਰਿਆਂ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਐਂਬਰ, ਐਮਰਲਡ, ਸਫਾ਼ਇਰ ਅਤੇ ਰੂਬੀ ਹਾਊਸ ਵਿੱਚ ਲੜੀਵਾਰ ਇੰਟਰ- ਹਾਊਸ ਖੇਡ ਮੁਕਾਬਲੇ ਚੱਲੇ। ਜਿਸ ਵਿੱਚ ਲੜਕੇ ਅਤੇ ਲੜਕੀਆਂ ਦੀ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਦੌੜ , ਰਿਲੇਅ ਤੋਂ ਇਲਾਵਾ ਉੱਚੀ ਛਾਲ ,ਲੰਬੀ ਛਾਲ, ਰੱਸਾ ਖਿੱਚਣਾ, ਸ਼ਾਟ ਪੁੱਟ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਹਰ ਨਿੱਕੇ ਤੋਂ ਲੈ ਕੇ ਵੱਡੇ ਬੱਚੇ ਨੇ ਭਾਗੀਦਾਰੀ ਲਈ ਅਤੇ ਖੇਡ ਮੁਕਾਬਲਿਆਂ ਦਾ ਖ਼ੂਬ ਮਨੋਰੰਜਨ ਕੀਤਾ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗਿੱਧਾ- ਭੰਗੜਾ ਵੀ ਪੇਸ਼ ਕੀਤਾ ਗਿਆ ਜਿਸ ਨੇ ਮਾਹੌਲ ਵਿੱਚ ਹੋਰ ਰੌਣਕ ਭਰ ਦਿੱਤੀ।
ਪ੍ਰੋਗਰਾਮ ਦੇ ਅੰਤ ਵਿੱਚ ਐਂਬਰ ਹਾਊਸ ਨੂੰ ਓਵਰਆਲ ਜੇਤੂ ਹਾਊਸ ਦਾ ਖਿਤਾਬ ਦੇ ਕੇ ਟਰਾਫ਼ੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਤਮਗੇ ਤੇ ਸਨਮਾਨ ਪੱਤਰ ਇਨਾਮ ਵਜੋਂ ਭੇਂਟ ਕੀਤੇ ਗਏ। ਇਸ ਖੁਸ਼ੀ ਦੇ ਪਲ ਨੂੰ ਜੇਤੂ ਹਾਊਸ ਦੇ ਖਿਡਾਰੀਆਂ ਨੇ ਬਹੁਤ ਉਤਸੁਕਤਾ ਨਾਲ ਮਾਣਿਆ। ਸਕੂਲ ਪ੍ਰਿੰਸੀਪਲ ਨਾਯਰ ਜੀ ਅਤੇ ਮੈਨੇਜਮੈਂਟ ਮੈਂਬਰਾਂ ਦੁਆਰਾ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪੜ੍ਹਾਈ ਦੇ ਨਾਲ ਨਾਲ ਸਰੀਰਕ ਕਸਰਤ ਕਰਨ, ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਲੈਣ ਤੇ ਆਪਣੇ ਸਕੂਲ ਅਤੇ ਮਾਤਾ- ਪਿਤਾ ਦਾ ਨਾਮ ਰਾਸ਼ਟਰ ਪੱਧਰ ਤੱਕ ਰੋਸ਼ਨ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ। ਸਮੁੱਚੇ ਰੂਪ ਵਿੱਚ ਇਹ ਖੇਡ ਮੁਕਾਬਲਾ ਵਿਦਿਆਰਥੀਆਂ ਦੇ ਸਰੀਰਕ ਬਲ ਅਤੇ ਸਰਵਪੱਖੀ ਵਿਕਾਸ ਲਈ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਸਕੂਲ ਕੋਆਰਡੀਨੇਟਰ ਮੈਂਬਰ ਵਿਸ਼ਾਲ ਸਿੰਘ,ਟੇਨ ਸਿੰਘ, ਅਮਨਪ੍ਰੀਤ ਕੌਰ, ਸਤਨਾਮ ਸਿੰਘ, ਮੈਡਮ ਪੂਜਾ, ਮੈਡਮ ਸੁਨੰਦਾ, ਨਵਦੀਪ ਕੌਰ, ਦਮਨਬੀਰ ਸਿੰਘ, ਕੁਲਬੀਰ ਕੌਰ, ਸ਼ਰਨਜੀਤ ਕੌਰ, ਪ੍ਰੀਆ ਸ਼ਰਮਾ, ਸ਼ਮਸ਼ੇਰ ਸਿੰਘ, ਜਤਿੰਦਰ ਕੌਰ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।