Akali-BJP ਗੱਠਜੋੜ ਬਾਰੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ, ਕਿਹਾ- ਅਸੀਂ ਗੱਠਜੋੜ ਉਸ ਨਾਲ ਕਰਾਂਗੇ ਜੋ....
ਅਕਾਲੀ ਦਲ ਪੰਜਾਬ ਦੇ ਹਿੱਤਾਂ ਨਾਲ ਖੜ੍ਹਾ- ਬਾਦਲ
Babushahi Network
ਚੰਡੀਗੜ੍ਹ, 1 ਦਸੰਬਰ 2025 - ਬਠਿੰਡਾ ਤੋਂ ਅਕਾਲੀ ਦਲ ਦੀ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਅਸੀਂ ਸਿਰਫ਼ ਪੰਜਾਬ ਨਾਲ ਖੜ੍ਹੇ ਹਾਂ। ਬਾਦਲ ਨੇ ਕਿਹਾ ਕਿ ਸਾਨੂੰ ਕਿਸੇ ਪਾਰਟੀ ਨਾਲ ਨਾਤਾ ਤੋੜਨ ਜਾਂ ਜੋੜਨ ਵਿੱਚ ਦਿਲਚਸਪੀ ਨਹੀਂ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੇ ਨਾਲ ਖੜ੍ਹਾ ਹੈ, ਅਸੀਂ ਉਸ ਪਾਰਟੀ ਦੇ ਨਾਲ ਹਾਂ ਜੋ ਪੰਜਾਬ ਨੂੰ ਉਸਦੇ ਹੱਕ ਦੇਵੇਗੀ।
ਇੱਥੇ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਅਕਾਲੀ ਭਾਜਪਾ ਗਠਜੋੜ ਦੀ ਵਕਾਲਤ ਕੀਤੀ ਸੀ। ਕੈਪਟਨ ਨੇ ਕਿਹਾ ਸੀ ਕਿ ਜੇਕਰ 2027 ਵਿੱਚ ਸਰਕਾਰ ਬਣਾਉਣੀ ਹੈ ਤਾਂ ਗੱਠਜੋੜ ਜਰੂਰੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੀ ਅੱਜ ਕੈਪਟਨ ਅਮਰਿੰਦਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਹੋਇਆਂ ਉਹਨਾਂ ਨੂੰ ਬੀਜੇਪੀ ਦਾ ਏਜੰਟ ਤੱਕ ਕਰਾਰ ਦਿੱਤਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਕੈਪਟਨ ਅਮਰਿੰਦਰ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਹੋਇਆਂ ਕਿਹਾ ਕਿ ਹੁਣ ਸਾਨੂੰ ਸਮਝ ਆਇਆ ਹੈ, ਹੋਰ ਸਮਝਦਾਰੀ ਦੀ ਲੋੜ ਨਹੀਂ, ਹੋ ਸਕਦਾ ਸਮਝਣ 'ਚ ਉਹਨਾਂ ਨੂੰ ਥੋੜ੍ਹਾ ਸਮਾਂ ਲੱਗਾ ਹੋਵੇਗਾ। ਪੰਜਾਬ 'ਚ ਸਾਰੇ ਇਹੀ ਮੰਨਦੇ ਨੇ ਪੰਜਾਬ 'ਚ ਭਾਜਪਾ ਦਾ ਕੋਈ ਭਵਿੱਖ ਨਹੀਂ