ਵੱਡੀ ਗਿਣਤੀ 'ਚ ਬਿਜਲੀ ਮੁਲਾਜ਼ਮ ਹੋਏ ਟੀ.ਐਸ.ਯੂ. ਵਿੱਚ ਸ਼ਾਮਲ
ਬਿਜਲੀ ਮੁਲਾਜ਼ਮਾਂ ਦੇ ਹਿੱਤਾਂ ਦੀ ਹਮੇਸ਼ਾ ਪਹਿਰੇਦਾਰੀ ਕਰਾਂਗੇ- ਕਲੇਰ, ਚੀਮਾਂ
ਜਗਰਾਉਂ, 1 ਦਸੰਬਰ (ਦੀਪਕ ਜੈਨ)- ਬਿਜਲੀ ਮੁਲਾਜ਼ਮਾਂ ਦੀ ਜੁਝਾਰੂ ਜੱਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਜਗਰਾਉਂ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮਾਂ ਨੇ ਡਵੀਜਨ ਪ੍ਰਧਾਨ ਅਵਤਾਰ ਸਿੰਘ ਕਲੇਰ, ਪਰਮਜੀਤ ਸਿੰਘ ਚੀਮਾਂ, ਰਾਜਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ ਸੇਖੋਂ, ਅਮਨਦੀਪ ਸਿੰਘ ਡੱਲਾ, ਅਪਤਿੰਦਰ ਸਿੰਘ ਸਿੱਧਵਾਂ ਬੇਟ ਆਦਿ ਦੀ ਅਗਵਾਈ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਟੀ.ਐਸ.ਯੂ. ਵਿੱਚ ਸ਼ਾਮਲ ਹੋਣ ਵਾਲੇ ਸਾਥੀਆਂ ਦਾ ਮੰਡਲ ਕਮੇਟੀ ਦੇ ਆਗੂਆਂ ਵੱਲੋਂ ਹਾਰ ਪਾਕੇ ਸਵਾਗਤ ਕੀਤਾ ਗਿਆ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਡਵੀਜਨ ਪ੍ਰਧਾਨ ਅਵਤਾਰ ਸਿੰਘ ਕਲੇਰ ਅਤੇ ਪਰਮਜੀਤ ਸਿੰਘ ਚੀਮਾਂ ਨੇ ਆਖਿਆ ਕਿ ਮੰਡਲ ਜਗਰਾਉਂ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਵਿੱਚ ਸ਼ਾਮਲ ਹੋਣ ਵਾਲੇ ਬਿਜਲੀ ਮੁਲਾਜ਼ਮਾਂ ਪਰਮਵੀਰ ਸਿੰਘ, ਸਾਹਿਲ ਸ:ਲ:ਮ:, ਗੁਰਪ੍ਰੀਤ ਸਿੰਘ ਜਲਾਲਾਬਾਦ, ਧਰਮਿੰਦਰ ਕੁਮਾਰ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਜੈ ਪ੍ਰਕਾਸ਼, ਮਲਕੀਤ ਸਿੰਘ, ਮਨਜੋਤ ਸਿੰਘ, ਮੁਕੇਸ਼ ਕੁਮਾਰ, ਪਰਮਜੀਤ ਸਿੰਘ, ਪਵਨਦੀਪ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ, ਵਿੰਕਲ ਕੁਮਾਰ, ਮਾਨਵਦੀਪ ਸਿੰਘ ਆਦਿ ਦੇ ਸ਼ਾਮਲ ਹੋਣ ਨਾਲ ਜੱਥੇਬੰਦੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਟੀ.ਐਸ.ਯੂ. ਹਮੇਸ਼ਾ ਬਿਜਲੀ ਮੁਲਾਜ਼ਮਾਂ ਦੇ ਹਿੱਤਾਂ ਲਈ ਲੜਾਈ ਲੜਦੀ ਆ ਰਹੀ ਹੈ ਅਤੇ ਅੱਗੇ ਵੀ ਮੁਲਾਜ਼ਮਾਂ ਦੇ ਹੱਕਾਂ ਲਈ ਪਹਿਰੇਦਾਰੀ ਕੀਤੀ ਜਾਵੇਗੀ। ਉਹਨਾਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਮੈਨੇਜਮੈਂਟ ਤੋਂ ਮੰਗ ਕਰਦਿਆਂ ਆਖਿਆ ਕਿ ਬਿਜਲੀ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਦੀ ਪੂਰਤੀ ਤੁਰੰਤ ਕੀਤੀ ਜਾਵੇ, ਮੁਲਾਜ਼ਮਾਂ ਦੇ ਡੀ.ਏ. ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਵਿਭਾਗੀ ਤਰੱਕੀ ਦੇ ਚੈਨਲ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ, ਬੂਟਾ ਸਿੰਘ ਮਲਕ, ਕੁਲਦੀਪ ਸਿੰਘ ਮਲਕ, ਮਨਜੀਤ ਕੁਮਾਰ, ਅਵਤਾਰ ਸਿੰਘ ਭੀਪਾ, ਮਨਦੀਪ ਸਿੰਘ ਭਦੌੜ, ਅਮ੍ਰਿ਼ਤਪਾਲ ਸਿੰਘ ਜੇਈ, ਦਲਜੀਤ ਸਿੰਘ ਜੇਈ, ਲਪਿੰਦਰ ਸਿੰਘ ਗੰਢੂਆਂ,ਸੁਰਿੰਦਰ ਸਿੰਘ 'ਛਿੰਦਾ ਕਲੇਰ', ਜਗਰੂਪ ਸਿੰਘ, ਮਹਿੰਦਰ ਸਿੰਘ, ਜਗਜੀਤ ਸਿੰਘ ਫੋਰਮੈਨ, ਕੋਮਲ ਸ਼ਰਮਾਂ, ਅਮ੍ਰਿਤਪਾਲ ਸਿੰਘ ਸਲੇਮਗੜ੍ਹ, ਗੁਰਸ਼ਰਨਵੀਰ ਸਿੰਘ ਅਖਾੜਾ, ਅਵਤਾਰ ਸਿੰਘ ਮਾਣੂੰਕੇ, ਕੇਵਲ ਸਿੰਘ ਬੋਦਲਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਹਾਜ਼ਰ ਸਨ।