'ਊਧਮ ਸਿੰਘ ਸ਼ਹੀਦ ਸਕਿਲਡ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ', ਪੰਜਾਬ ਬਣੇਗੀ ਭਾਰਤ ਦੀ ਪਹਿਲੀ ਬਲਾਕਚੈਨ ਤੇ AI-ਸਮਰੱਥ ਕੈਂਪਸ ਯੂਨੀਵਰਸਿਟੀ: ਡਾ. ਕੌੜਾ
ਜੁਲਾਈ 2026 ਨੂੰ ਯੂਨੀਵਰਸਿਟੀ ਦੇ ਪਹਿਲੇ ਸੈਸ਼ਨ ਦਾ ਹੋਵੇਗਾ ਆਗਾਜ਼
ਮੋਹਾਲੀ, 24 ਨਵੰਬਰ, 2025: 'ਊਧਮ ਸਿੰਘ ਸ਼ਹੀਦ ਸਕਿਲਡ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ' (Udham Singh Shaheed University) ਪੰਜਾਬ ਦੀ ਸਥਾਪਨਾ ਲਈ ਕੰਬੋਜ ਫਾਊਂਡੇਸ਼ਨ ਦੀ ਗਵਰਨਿੰਗ ਕੌਂਸਲ ਦੀ ਪਹਿਲੀ ਮੀਟਿੰਗ 20 ਨਵੰਬਰ 2025 ਨੂੰ ਪੰਜਾਬ ਮੰਡੀ ਬੋਰਡ, ਮੋਹਾਲੀ ਦੇ ਕਾਨਫਰੰਸ ਹਾਲ ਵਿਖੇ ਹੋਈ। ਮੀਟਿੰਗ ਤੋਂ ਬਾਅਦ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਮੋਹਾਲੀ ਵਿਖੇ ਇੱਕ ਵਿਸ਼ੇਸ਼ ਦੌਰਾ ਅਤੇ ਇੰਟਰਐਕਟਿਵ ਸੈਸ਼ਨ ਹੋਇਆ।
ਮੀਟਿੰਗ ਵਿੱਚ ਕੁੱਲ 21 ਗਵਰਨਿੰਗ ਕੌਂਸਲ ਮੈਂਬਰਾਂ ਨੇ ਹਿੱਸਾ ਲਿਆ, ਜਿਸਦੀ ਪ੍ਰਧਾਨਗੀ ਸੰਸਥਾਪਕ ਚਾਂਸਲਰ, ਡਾ. ਸੰਦੀਪ ਸਿੰਘ ਕੌੜਾ ਨੇ ਕੀਤੀ। ਇਸ ਮੀਟਿੰਗ ਵਿੱਚ ਯੂਨੀਵਰਸਿਟੀ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਹੋਈ।
ਮੀਟਿੰਗ ਦੌਰਾਨ ਪੰਜਾਬ ਵਿੱਚ ਯੂਨੀਵਰਸਿਟੀ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਕੰਬੋਜ ਫਾਉਂਡੇਸ਼ਨ ਨਾਲ ਜੁੜੇ ਭਾਈਚਾਰੇ ਦੀ ਸ਼ਲਾਘਾ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ (Dr Sandeep Singh Kaura, Komboz Foundation) ਨੇ ਕੀਤੀ।
ਇਸ ਮੌਕੇ ਡਾ. ਕੌੜਾ ਦੀ ਪ੍ਰਧਾਨਗੀ ਵਿਚ ਯੂਨੀਵਰਸਿਟੀ ਸਥਾਪਤ ਕਰਨ ਲਈ ਸਰਕਾਰੀ ਤੇ ਨਿੱਜੀ ਵੱਖ-ਵੱਖ ਕੈਪਸਾਂ ਉਪਰ ਚਰਚਾ ਉਪਰੰਤ ਇਕ ਬਣੇ ਬਣਾਏ ਨਿੱਜੀ ਮਲਕੀਅਤ ਵਾਲੇ ਕੈਂਪਸ ਦੀ ਚੋਣ ਕਰਨ 'ਤੇ ਸਹਿਮਤੀ ਹੋਈੇ। ਉਨ੍ਹਾਂ ਦੱਸਿਆ ਕਿ ਤਕਨੀਕੀ ਯੁੱਗ ਵਿਚ ਪੰਜਾਬ ਦੀ ਇਹ ਪਹਿਲੀ ਯੂਨੀਵਰਸਿਟੀ ਹੋਵੇਗੀ ਜੋ ਬਲਾਕਚੇਨ ਤੇ ਏਆਈ ਐਮਪਾਵਰਡ ਕੈਂਪਸ ਵਾਲੀ ਹੋਵੇਗੀ। ਇਹ ਯੂਨੀਵਰਸਿਟੀ ਸਥਾਪਿਤ ਹੋਣ ਨਾਲ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਦੇਸ਼-ਵਿਦੇਸ਼ ਵਿੱਚ ਬਿਹਤਰ ਰੁਜ਼ਗਾਰ ਮੁਹੱਈਆ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੁਲਾਈ 2026 ਵਿਚ ਯੂਨੀਵਰਸਿਟੀ ਵਿਚ ਪਹਿਲੇ ਸੈਸ਼ਨ ਦਾ ਆਗਾਜ਼ ਕਰ ਦਿੱਤਾ ਜਾਵੇਗਾ।
ਮੀਟਿੰਗ ਦੀ ਸ਼ੁਰੂਆਤ ਵਿਚ ਯੂਨੀਵਰਸਿਟੀ ਐਕਟ ਡਰਾਫਟ ਕਮੇਟੀ - ਜੋ ਕਿ ਡਾ. ਵੀ. ਆਰ. ਕੰਬੋਜ, ਵਾਈਸ ਚਾਂਸਲਰ, ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਸੀ - ਨੇ ਡਰਾਫਟ ਐਕਟ ਪੇਸ਼ ਕੀਤਾ। ਕਮੇਟੀ ਵਿੱਚ ਜਗਦੀਪ ਸਿੰਘ ਮਹਿਰੋਕ (ਸਾਬਕਾ ਸੈਸ਼ਨ ਜੱਜ), ਡਾ. ਪਰਵਿੰਦਰ ਕੌਰ (ਡਾਇਰੈਕਟਰ ਜਨਰਲ, ਡਬਲਯੂ.ਓ.ਜੇ. ਐਜੂਕੇਸ਼ਨ ਯੂ.ਐਸ.ਏ.), ਲਾਲ ਚੰਦ (ਸਾਬਕਾ ਵਧੀਕ ਸੈਸ਼ਨ ਜੱਜ), ਅਤੇ ਡਾ. ਕਿਰਨ ਕੰਬੋਜ (ਸਾਬਕਾ ਸੰਯੁਕਤ ਨਿਰਦੇਸ਼ਕ, ਤਕਨੀਕੀ ਸਿੱਖਿਆ, ਹਰਿਆਣਾ) ਸ਼ਾਮਲ ਹਨ। ਡਰਾਫਟ ਨੂੰ ਕੌਂਸਲ ਤੋਂ ਸਰਬਸੰਮਤੀ ਨਾਲ ਪ੍ਰਵਾਨਗੀ ਮਿਲੀ। ਸ਼੍ਰੀ ਪੀ. ਪੀ. ਸਿੰਘ (ਸੇਵਾਮੁਕਤ ਸੈਸ਼ਨ ਜੱਜ) ਦੀ ਅਗਵਾਈ ਵਾਲੀ ਕਾਨੂੰਨੀ ਕਮੇਟੀ ਨੇ ਐਕਟ ਦੀ ਸਮੀਖਿਆ ਕਰਨ ਤੋਂ ਬਾਅਦ ਮੁੱਖ ਸਿਫ਼ਾਰਸ਼ਾਂ ਵੀ ਦਿੱਤੀਆਂ।
ਕੰਬੋਜ ਫਾਊਂਡੇਸ਼ਨ ਦੇ ਪ੍ਰਚਾਰ ਪਸਾਰ ਨੂੰ ਮਜ਼ਬੂਤ ਕਰਨ ਲਈ ਕੰਬੋਜ ਮੀਡੀਆ ਸਥਾਪਤ ਕਰਨ ਦਾ ਪ੍ਰਸਤਾਵ ਗਵਰਨਿੰਗ ਕੌਂਸਲ ਮੈਂਬਰ ਤੇ ਪੰਜਾਬ ਪ੍ਰੈਸ ਕਲੱਬ ਦੇ ਵਾਇਸ ਪ੍ਰੈਂਜ਼ੀਡੈਂਟ ਤੇਜਿੰਦਰ ਕੌਰ ਥਿੰਦ ਦੁਆਰਾ ਪੇਸ਼ ਕੀਤਾ ਗਿਆ। ਜਿਸ ਨੂੰ ਕੌਂਸਲ ਨੇ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ।
ਵਿੱਤ ਕਮੇਟੀ, ਜਿਸ ਵਿੱਚ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਢੋਟ, ਖਜ਼ਾਨਚੀ ਪਲਵਿੰਦਰ ਸਿੰਘ ਜੰਮੂ ਅਤੇ ਦੁਬਈ ਤੋਂ ਵਿੱਤ ਮਾਹਰ ਪਰਮਿੰਦਰ ਸਿੰਘ ਚਤਰਥ ਸ਼ਾਮਲ ਸਨ, ਨੇ ਬਜਟ ਅਤੇ ਇੱਕ ਵਿਸਤ੍ਰਿਤ ਪੀਪੀਟੀ ਪੇਸ਼ ਕੀਤੀ ਜਿਸ ਵਿੱਚ 500 ਕਰੋੜ ਰੁਪਏ ਇਕੱਠੇ ਕਰਨ ਦੀ ਰਣਨੀਤੀ ਦੀ ਰੂਪਰੇਖਾ ਦਿੱਤੀ ਗਈ। ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਮਿਲੀ। ਚਤਰਥ ਨੇ ਬਲਾਕਚੈਨ ਤਕਨਾਲੋਜੀਆਂ ਦੀ ਪਰਿਵਰਤਨਸ਼ੀਲ ਭੂਮਿਕਾ 'ਤੇ ਵੀ ਚਾਨਣਾ ਪਾਇਆ ਅਤੇ ਦੁਹਰਾਇਆ ਕਿ ਇਹ ਯੂਨੀਵਰਸਿਟੀ ਨੌਜਵਾਨਾਂ ਲਈ ਉੱਚ-ਗੁਣਵੱਤਾ ਵਾਲੇ ਰੁਜ਼ਗਾਰ ਦੇ ਮੌਕੇ ਖੋਲ੍ਹੇਗੀ। ਇਸ ਸੈਸ਼ਨ ਦੌਰਾਨ ਕਈ ਮੁੱਖ ਮਤੇ ਪਾਸ ਕੀਤੇ ਗਏ।
ਇਸ ਮੌਕੇ ਪੈਟਰਨ ਇਨ ਚੀਫ ਬਾਬਾ ਬ੍ਰਹਮਦਾਸ ਜੀ ਨੇ ਰੁਝੇਵਿਆਂ ਕਾਰਨ ਆਨਲਾਈਨ ਪੂਰਨ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ ਅਤੇ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਸੁਖਦੇਵ ਸਿੰਘ ਨਾਨਕਪੁਰਾ ਨੇ ਗੈਸਟ ਆਫ ਆਨਰ ਵੱਜੋਂ ਸ਼ਿਕਰਤ ਕੀਤੀ । ਉਨ੍ਹਾਂ ਨਾਲ ਦੁਬਈ ਤੋਂ ਪ੍ਰਭਪ੍ਰੀਤ ਸਿੰਘ ਖਿੰਡਾ ਵੀ ਉਚੇਚੇ ਤੌਰ ਤੇ ਪਹੁੰਚੇ। ਐਮਐਲਏ ਮਲੇਰਕੋਟਲਾ ਡਾ. ਮੁਹੰਮਦ ਜਾਮੀਲ-ਉਰ- ਰਹਿਮਾਨ, ਪੰਜਾਬ ਬੀਸੀ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਹਰ ਤਰ੍ਹਾਂ ਦੇ ਸਾਥ ਦੇਣ ਦੀ ਵਚਨਬੱਧਤਾ ਦੁਹਰਾਈ।
ਗਲੋਬਲ ਸੰਸਥਾ ਆਈਐਸਬੀ ਨੇ ਯੂਐਸਐਸ ਸਕਿਲਡ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ ਪੰਜਾਬ ਦੀ ਗਰਵਨਿੰਗ ਕੌਂਸਲ ਨੂੰ ਆਪਣੇ ਕੈਂਪਸ ਵਿਚ ਸੱਦਾ ਦਿੱਤਾ। ਇਸ ਮੌਕੇ ਡਾ. ਚੰਦਨ ਚੌਧਰੀ ਨੇ ਡਾ. ਕੌੜਾ ਦੀ ਯੋਗ ਅਗਵਾਈ ਵਿਚ ਪਹੁੰਚੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਦੁਨੀਆ ਵਿਚ 5ਵੇਂ ਨੰਬਰ ਦੀ ਰੈਕਿੰਗ ਵਾਲੇ ਆਈਐਸਬੀ ਕੈਂਪਸ ਦਾ ਦੌਰਾ ਕਰਵਾਇਆ। ਇਸ ਮੁਕਾਮ ਨੂੰ ਹਾਸਲ ਕਰਨ ਦੇ ਉਨ੍ਹਾਂ ਵੱਲੋਂ ਨੁਕਤੇ ਵੀ ਸਾਂਝੇ ਕੀਤੇ। ਵਫ਼ਦ ਦੇ ਸਨਮਾਨ ਵਿੱਚ ਇੱਕ ਫੈਲੋਸ਼ਿਪ ਲੰਚ ਵੀ ਆਯੋਜਿਤ ਕੀਤਾ ਗਿਆ।
ਆਖੀਰ ਵਿਚ ਵਾਇਸ ਚੇਅਰਮੈਨ ਭੁਪਿੰਦਰ ਸਿੰਘ ਢੋਟ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਵਰਨਿੰਗ ਕੌਂਸਲ ਦੇ ਪੈਟਰਨ ਮੈਂਬਰਾਨ ਡਾ. ਇਕਬਾਲ ਸਿੰਘ, ਕੇਸਰ ਸਿੰਘ ਢੋਟ, ਕੇਹਰ ਸਿੰਘ ਜੋਸਨ ਤੋਂ ਇਲਾਵਾ ਗੁਰਮੀਤ ਸਿੰਘ, ਪਰਮਿੰਦਰ ਸਿੰਘ, ਮਨਿੰਦਰਪਾਲ ਸਿੰਘ, ਹਰਪਾਲ ਸਿੰਘ ਕੰਬੋਜ, ਹਰਦਿਆਲ ਸਿੰਘ, ਡਾ. ਨਵਜੋਤ ਕੌਰ ਹਾਂਡਾ, ਪਰਮਿੰਦਰਪਾਲ ਸਿੰਘ, ਬਲਜਿੰਦਰਪਾਲ ਸਿੰਘ ਥਿੰਦ ਆਦਿ ਮੈਂਬਰਾਨ ਹਾਜ਼ਰ ਸਨ।
ਡਾ. ਮੰਗਲ ਸਿੰਘ ਜੋ ਉਚੇਚੇ ਤੌਰ 'ਤੇ ਇਸ ਮੀਟਿੰਗ ਵਿਚ ਪੁੱਜੇ ਅਤੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ। ਇਸ ਦੇ ਨਾਲ ਹੀ ਧਨ ਮਨ ਤਨ ਨਾਲ ਸਾਥ ਦੇਣ ਦੀ ਵਚਨਬੱਧਤਾ ਦੁਹਰਾਈ। ਇਨ੍ਹਾਂ ਦੇ ਨਾਲ ਸੰਤ ਸਿੰਘ ਜੋਸਨ, ਡਾ. ਕੰਵਲਜੀਤ ਸਿੰਘ ਕੌੜਾ, ਜਸਬੀਰ ਸਿੰਘ ਕੌੜਾ, ਮਨਦੀਪ ਸਿੰਘ ਜੋਸਨ, ਜਗਦੀਸ਼ ਥਿੰਦ, ਬਲਦੇਵ ਸਿੰਘ ਹਾਂਡਾ, ਹਰਬੀਰ ਸਿੰਘ, ਅਰੁਣਦੀਪ ਸਿੰਘ ਮੋਮੀ ਤੇ ਐਡਵੋਕੇਟ ਸਾਧੂ ਰਾਮ ,ਅਮਰਜੀਤ ਸਿੰਘ ਢੋਟ ਆਦਿ ਨੇ ਵੀ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ।