ਨਗਰ ਕੀਰਤਨ ਦੇ ਰੂਟ ਦੌਰਾਨ ਸਲਾਟਰ ਹਾਊਸ, ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ
ਹੁਸ਼ਿਆਰਪੁਰ, 19 ਨਵੰਬਰ 2025- ਮਿਤੀ 19.11.2025 ਤੋਂ 29.11.2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਿਰਕਤ ਕਰ ਰਹੀਆਂ ਹਨ। ਇਸ ਇਤਿਹਾਸਕ ਮੌਕੇ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੇ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਹੈ, ਜੋ ਕਿ ਰਾਜ ਦੇ ਵੱਖ-ਵੱਖ ਜਿਲ੍ਹਿਆ ਵਿਚੋਂ ਲੰਘਣਗੇ। ਸ੍ਰੀਨਗਰ ਤੋਂ ਇਕ ਵਿਸ਼ਾਲ ਨਗਰ ਕੀਰਤਨ ਮਿਤੀ 21-11-2025 ਅਤੇ ਮਿਤੀ 22-11-2025 ਨੂੰ ਜਿਲ੍ਹਾ ਹੁਸ਼ਿਆਰਪੁਰ ਵਿਚੋਂ ਲੰਘਣਾ ਹੈ।
ਇਸ ਲਈ ਧਾਰਮਿਕ ਸਦਭਾਵਨਾ ਬਣਾਏ ਰੱਖਣ ਅਤੇ ਆਮ ਜਨਤਾ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ ਜਿਲਾ ਮੈਜਿਸਟਰੇਟ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਗਰ ਕੀਰਤਨ ਦੇ ਰੂਟ ਮੁਕੇਰੀਆ-ਦਸੂਹਾ- ਹੁਸ਼ਿਆਰਪੁਰ-ਗੜ੍ਹਸੰਕਰ ਦੌਰਾਨ ਜਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਲਾਟਰ ਹਾਊਸ/ਮੀਟ ਦੀਆਂ ਦੁਕਾਨਾਂ ਅਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਸਹਾਇਕ ਆਬਕਾਰੀ ਕਮਿਸ਼ਨਰ, ਹੁਸ਼ਿਆਰਪੁਰ ਰੋਜ਼ਾਨਾ ਨਗਰ ਕੀਰਤਨ ਦੇ ਰੂਟ ਅਨੁਸਾਰ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੇ ਜਿੰਮੇਵਾਰ ਹੋਣਗੇ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਤੀ 21-11-2025 ਨੂੰ ਨਗਰ ਕੀਰਤਨ ਦਾ ਰੂਟ ਹਰਸੇ ਮਾਨਸਰ-ਭੰਗਾਲਾ ਮੰਡੀ-ਨਜਦੀਕ ਬੱਸ ਸਟੈਂਡ ਮੁਕੇਰੀਆਂ-ਦਸਮੇਸ਼ ਕਾਲਜ ਚੀਕ ਔਲਾ ਬਮਸ-ਐਮਾਂ ਮਾਂਗਟ-ਗੁਰਦੁਆਰਾ ਟੱਕਰ ਸਾਹਿਬ-ਹਾਜੀਪੁਰ ਚੌਕ ਰੰਧਾਵਾ ਸੂਗਰ ਮਿੱਲ-ਗੜ੍ਹਦੀਵਾਲਾ ਹੋਵੇਗਾ।
ਇਸੇ ਤਰ੍ਹਾਂ ਮਿਤੀ 22-11-2025 ਨੂੰ ਨਗਰ ਕੀਰਤਨ ਦਾ ਰੂਟ ਗੜ੍ਹਦੀਵਾਲਾ-ਧੂਤ ਕਲਾਂ-ਜੂਗਾ-ਕੰਗਮਾਈ-ਹਰਿਆਣਾ-ਤੀਖੋਵਾਲ-ਬਾਗਪੁਰ ਅੰਡਾ-ਕੱਕੇ-ਨਲੋਈਆਂ ਤੱਕ ਗਾਊਸਾਲਾ ਬਜਾਰ-ਖਾਨਪੁਰੀ ਗੇਟ-ਮਾਡਲ ਕਲੋਨੀ-ਮਿੱਠਾ ਟਿਵਾਣਾ ਗੁਰਦੁਆਰਾ-ਕੈਲਗੀਧਰ ਰੇਸ਼ਨ ਗਹਾਉਂਡ-ਪ੍ਰੈਜੀਡੈਂਸੀ ਹੇਟਰ-ਜੱਸਾ ਸਿੰਘ ਰਾਮਗੜ੍ਹੀਆ ਚੱਕ-ਪ੍ਰਭਾਤ ਚੌਕ-ਸੰਗਾਲੀ ਚੌਕ-ਘੰਟਾ ਘਰ ਚੈੱਕ-ਸਿੰਘ ਸਭਾ ਗੁਰਦੁਆਰਾ-ਸੈਸ਼ਨ ਚੱਕ-ਮਾਹਿਲਪੁਰ ਅੰਡਾ-ਸਵਰਨ ਬਾਈਪਾਸ-ਚੰਗਰਾਂ-ਡੀ ਐਸ ਢਾਬਾ- ਸਿੰਘਪੁਰ-ਭੁੰਨੇ-ਬਾਹੋਵਾਲ ਮੇਨ ਗੇਟ-ਮੇਨ ਚੌਂਕ ਮਾਹਿਲਪੁਰ-ਬੱਸ ਸਟੈਂਡ ਮਾਹਿਲਪੁਰ-ਟੂਟੋ ਮਜਾਰਾ-ਗੜ੍ਹਸ਼ੰਕਰ ਮੇਨ ਚੌਕ-ਮਹਿਤਾਬਪੁਰ-ਬੂਰਾਂ-ਰੋਡ ਮਜਾਰਾ ਹੋਵੇਗਾ।
ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ, ਸਮੂਹ ਸਬੰਧਤ ਕਾਰਜ ਸਾਧਕ ਅਫਸਰ ਨਗਰ ਕੌਸ਼ਲ, ਜਿਲ੍ਹਾ ਹੁਸ਼ਿਆਰਪੁਰ ਅਤੇ ਸਮੂਹ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਜਿਲ੍ਹਾ ਹੁਸ਼ਿਆਰਪੁਰ ਇਨ੍ਹਾਂ ਹੁਕਮਾਂ ਲਾਗੂ ਕਰਵਾਉਣ ਲਈ ਜਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਸਮੂਹ ਉਪ ਮੰਡਲ ਮੈਜਿਸਟ੍ਰੇਟ, ਜ਼ਿਲ੍ਹਾ ਹੁਸ਼ਿਆਰਪੁਰ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਓਵਰ ਆਲ ਇੰਚਾਰਜ ਹੋਣਗੇ।