ਵਹੀਕਲ ਚੋਰੀ ਕਰਨ ਵਾਲੇ ਗ੍ਰਿਫਤਾਰ, 6 ਵਾਹਨ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 7 ਅਕਤੂਬਰ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐੱਸ. ਅਤੇ ਰੁਪਿੰਦਰ ਸਿੰਘ, ਪੀ.ਪੀ.ਐੱਸ. ਜੁਆਇੰਟ ਕਮਿਸ਼ਨਰ ਪੁਲਿਸ ਸਿਟੀ/ਦਿਹਾਤੀ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਹੀਕਲ ਚੋਰੀਆਂ ਵਿੱਚ ਸ਼ਾਮਲ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ 02 ਵਹੀਕਲ ਚੋਰੀ ਕਰਨ ਵਾਲੇ ਦੋਸ਼ੀ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 06 ਟੂ-ਵੀਲਰ ਵਾਹਨ ਬਰਾਮਦ ਕੀਤੇ ਗਏ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮੀਰ ਵਰਮਾ, ਪੀ.ਪੀ.ਐੱਸ. ਏ.ਡੀ.ਸੀ.ਪੀ. ਜੋਨ 1, ਅਤੇ ਦਵਿੰਦਰ ਕੁਮਾਰ, ਪੀ.ਪੀ.ਐੱਸ. ਏ.ਡੀ.ਸੀ.ਪੀ. ਉੱਤਰੀ ਲੁਧਿਆਣਾ ਨੇ ਦੱਸਿਆ ਕਿ ਥਾਣੇਦਾਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਦਰੇਸੀ ਲੁਧਿਆਣਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 106 ਮਿਤੀ 06.10.2025 ਅ/ਧ 303(2)-317(2)-3(5) ਬੀ.ਐਨ.ਐੱਸ. ਅਧੀਨ ਕਾਰਵਾਈ ਕਰਦਿਆਂ ਦੋ ਵਿਅਕਤੀ ਸਤੀਸ਼ ਕੁਮਾਰ ਉਰਫ ਸੰਨੀ ਪੁੱਤਰ ਸਤਪਾਲ ਅਤੇ ਰਵਿੰਦਰ ਸਿੰਘ @ ਭਿੰਦੀ ਪੁੱਤਰ ਜਸਵੰਤ ਸਿੰਘ ਵਾਸੀਆਨ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ। ਦੋਸ਼ੀਆਂ ਤੋਂ ਵੱਖ-ਵੱਖ ਥਾਵਾਂ ਤੋਂ ਮਾਸਟਰ ਕੀ (ਚਾਬੀ) ਲਗਾ ਕੇ ਚੋਰੀ ਕੀਤੇ 03 ਮੋਟਰਸਾਈਕਲ ਅਤੇ 03 ਐਕਟਿਵਾ ਬਰਾਮਦ ਕੀਤੇ ਗਏ ਹਨ। ਬਰਾਮਦ ਵਾਹਨਾਂ ਵਿੱਚ ਐਕਟਿਵਾ PB-10-ET-8727 , PB-10-EX-2827 ਅਤੇ ਮੋਟਰਸਾਈਕਲ ਸਪਲੈਂਡਰ PB-10-DR-8463 ਤੋਂ ਇਲਾਵਾ ਇੱਕ ਐਕਟਿਵਾ ਅਤੇ ਦੋ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਬਰਾਮਦ ਕੀਤੇ ਗਏ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾਂ ਤੇ ਬਰਾਮਦਗੀ ਬਾਰੇ ਪੁੱਛਗਿੱਛ ਜਾਰੀ ਹੈ। ਗ੍ਰਿਫਤਾਰ ਦੋਸ਼ੀਆਂ ਵਿੱਚੋਂ ਰਵਿੰਦਰ ਸਿੰਘ @ ਭਿੰਦੀ ਪਰ ਪਹਿਲਾਂ ਵੀ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਤਿੰਨ ਮੁਕੱਦਮੇ ਦਰਜ ਹਨ।
ਦੂਸਰੇ ਮਾਮਲੇ ਵਿੱਚ
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਚੋਰੀ ਦੇ ਮਾਮਲੇ ਵਿੱਚ 02 ਦੋਸ਼ੀ ਗ੍ਰਿਫਤਾਰ, 3 ਮੋਟਰਸਾਇਕਲ ਬ੍ਰਾਮਦ
ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਲੁੱਟ-ਖੋਹ, ਚੋਰੀਆਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ 02 ਵਹੀਕਲ ਚੋਰ ਦੋਸ਼ੀ ਗ੍ਰਿਫਤਾਰ ਕਰਕੇ 3 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਮੀਰ ਵਰਮਾ PPS/ADCP-1 ਅਤੇ ਦਵਿੰਦਰ ਕੁਮਾਰ PPS/ADCP NORTH ਨੇ ਦੱਸਿਆ ਕਿ ਥਾਣੇਦਾਰ ਦਲਵੀਰ ਸਿੰਘ ਮੁੱਖ ਅਫਸਰ ਥਾਣਾ ਜੋਧੇਵਾਲ ਦੀ ਪੁਲਿਸ ਪਾਰਟੀ ਨੇ ਮਿਤੀ 04.10.2025 ਨੂੰ ਚੋਰੀ ਕੀਤੇ ਮੋਟਰਸਾਇਕਲਾਂ ਸਮੇਤ ਦੋਸ਼ੀ ਰੋਹਿਤ ਕੁਮਾਰ ਉਰਫ ਰਾਜੂ (ਉਮਰ 35 ਸਾਲ) ਅਤੇ ਕ੍ਰਿਸ਼ਨ ਕੁਮਾਰ (ਉਮਰ 22 ਸਾਲ) ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਸ਼ੀਆਂ ਨੂੰ ਅਮਨਤਰਨ ਕਲੋਨੀ ਦੇ ਸਾਹਮਣੇ ਖਾਲੀ ਪਈਆਂ ਦੁਕਾਨਾਂ ਤੋਂ ਗ੍ਰਿਫਤਾਰ ਕੀਤਾ ਗਿਆ, ਜਿਹਨਾ ਕੋਲੋ 3 ਮੋਟਰਸਾਇਕਲ ਬ੍ਰਾਮਦ ਕੀਤੇ ਗਏ। ਉਕਤ ਮਾਮਲੇ ਵਿੱਚ ਮੁਕੱਦਮਾ ਨੰਬਰ 134 ਮਿਤੀ 04.10.2025 ਅਧੀਨ ਧਾਰਾ 303(2), 3(5) BNS ਤਹਿਤ ਥਾਣਾ ਜੋਧੇਵਾਲ ਦਰਜ ਕੀਤਾ ਗਿਆ ਹੈ। ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕਰਕੇ ਦੋਸ਼ੀਆਂ ਨਾਲ ਹੋਰ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਦੋਸ਼ੀ ਰੋਹਿਤ ਕੁਮਾਰ ਉਰਫ ਰਾਜੂ ਵਿਰੁੱਧ ਪਹਿਲਾਂ ਵੀ ਡੀ.ਡੀ.ਆਰ. ਨੰਬਰ 31 ਮਿਤੀ 28.10.2023 ਅਧੀਨ ਧਾਰਾ 109/151 BNS ਤਹਿਤ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ਵਿੱਚ ਦਰਜ ਹੈ।