ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਰਵਾਜੇ ਅਲਮਾਰੀ ਫਰਨੀਚਰ ਅਤੇ ਹੋਰ ਲੱਕੜੀ ਦੇ ਸਮਾਨ ਦੀ ਰਿਪੇਅਰ ਲਈ ਨਿਕਲੀਆਂ ਟੀਮਾਂ
ਰੋਹਿਤ ਗੁਪਤਾ
ਗੁਰਦਾਸਪੁਰ : ਆਪਣੇ ਕੀਤੇ ਵਾਅਦੇ ਮੁਤਾਬਕ ਹੜ ਪੀੜਤਾਂ ਦੀ ਮਦਦ ਲਈ ਅੱਜ ਸਬਰਵਾਲ ਪਰਿਵਾਰ ਆਪਣੇ ਕਾਰੀਗਰਾਂ ਅਤੇ ਸਹਿਯੋਗੀਆਂ ਦੇ ਨਾਲ ਡੇਰਾ ਬਾਬਾ ਨਾਨਕ ਹਲਕੇ ਦੇ ਹੜ ਪ੍ਰਭਾਵਿਤ ਕਈ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਦੀ ਲੱਕੜ ਦੇ ਸਮਾਨ ਦੀ ਰਿਪੇਅਰ ਲਈ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਨਿਕਲ ਗਏ ਹਨ। ਇਸ ਮੌਕੇ ਤੇ ਗੱਲਬਾਤ ਦੌਰਾਨ ਲੱਕੀ ਸੱਬਰਵਾਲ ਨੇ ਕਿਹਾ ਕਿ ਉਹ ਅੱਜ ਆਪਣੇ ਕਾਰੀਗਰਾਂ ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੇ ਨਾਲ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਜਾ ਰਹੇ ਹਨ। ਕੁਝ ਟੀਮਾਂ ਉਹਨਾਂ ਦੀਆਂ ਪਹਿਲਾਂ ਵੀ ਪਹੁੰਚ ਚੁੱਕੀਆਂ ਹਨ ਅਤੇ ਉਹ ਇਹਨਾਂ ਇਲਾਕੇ ਵਿੱਚ ਸਰਵੇ ਕਰਕੇ ਜਿਨਾਂ ਲੋਕਾਂ ਦਾ ਹੜਾ ਦੇ ਪਾਣੀ ਕਾਰਨ ਦਰਵਾਜ਼ੇ, ਅਲਮਾਰੀਆਂ, ਫਰਨੀਚਰ ਅਤੇ ਬੈਡ ਵਗੈਰਾ ਖਰਾਬ ਹੋਏ ਹਨ, ਉਸ ਦੀ ਰਿਪੇਅਰ ਕਰਨਗੇ । ਇਸ ਕੰਮ ਵਿੱਚ ਲੱਗਣ ਵਾਲੀ ਲੱਕੜੀ ਉਥੇ ਕਾਰੀਗਰਾਂ ਦੀ ਮਜ਼ਦੂਰੀ ਦੀ ਸੇਵਾ ਵੀ ਉਹਨਾਂ ਵੱਲੋਂ ਕੀਤੀ ਜਾਵੇਗੀ। ਉੱਥੇ ਹੀ ਉਹਨਾਂ ਦੇ ਨਾਲ ਧਾਰੀਵਾਲ ਵਿੱਚ ਬਿਜਲੀ ਦੀ ਦੁਕਾਨ ਕਰਨ ਵਾਲੇ ਦਲਬੀਰ ਇਲੈਕਟਰੋਨਿਕਸ ਵਾਲੇ ਗੁਰਜੋਤ ਸਿੰਘ ਨੇ ਵੀ ਐਲਾਨ ਕੀਤਾ ਕਿ ਉਹ ਵੀ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਜੇਕਰ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੀਆਂ ਤਾਰਾਂ ਜਾਂ ਕੋਈ ਸਵਿਚ ਖਰਾਬ ਹੋਏ ਹਨ ਤਾਂ ਉਹਨਾਂ ਨੂੰ ਠੀਕ ਕਰਕੇ ਦੇਣਗੇ ।