ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ
ਰੋਹਿਤ ਗੁਪਤਾ
ਗੁਰਦਾਸਪੁਰ , 15 ਸਤੰਬਰ 2025 :
ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋ ਅੱਜ ਪੰਜਾਬ ਦੇ ਜਿਲਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਗੁਰਚੱਕ ਵਿਖੇ ਰਾਹੁਲ ਗਾਂਧੀ ਵਲੋਂ ਕਿਸਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ ਖ਼ਾਸ ਇਹ ਸੀ ਕਿ ਰਾਹੁਲ ਗਾਂਧੀ ਨੇ ਰਾਵੀ ਦਰੀਏ ਦੇ ਧੁੱਸੀ ਪਾਰ ਇਲਾਕੇ ਚ ਜੋ ਕਿਸਾਨਾਂ ਦੀਆ ਫਸਲਾਂ ਰਾਵੀ ਦਰਿਆ ਦੀ ਮਾਰ ਹੇਠ ਆਇਆਂ ਹਨ ਉੱਥੇ ਜਾ ਕੇ ਮੌਕੇ ਦਾ ਜਿਆਜ਼ਾ ਲਿਆ ਗਿਆ ਅਤੇ ਓਹਨਾ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਜਿਹਨਾ ਦੀ ਉਹ ਫ਼ਸਲ ਬਰਬਾਦ ਹੋਈ ਹੈ ਇਸ ਦੇ ਨਾਲ ਹੀ ਇੱਥੇ ਹੀ ਪੰਜਾਬ ਦੇ ਹੋਰਨਾਂ ਜਿਲਿਆ ਤੋ ਕਿਸਾਨ ਵੀ ਰਾਹੁਲ ਗਾਂਧੀ ਨੂੰ ਮਿਲਣ ਪਹੁਚੇ ਜਿਸ ਚ ਜੀਰਾ ਇਲਾਕੇ ਅਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਜੋ ਪ੍ਰਭਾਵਿਤ ਪਿੰਡ ਹਨ ਉਹਨਾਂ ਦੇ ਕਿਸਾਨਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਆਪਣੇ ਆਪਣੇ ਇਲਾਕੇ ਦੀਆ ਮੁਸ਼ਕਿਲਾਂ ਸਾਂਝੀਆਂ ਕੀਤੀ ਅਤੇ ਕਰੀਬ 40 ਮਿੰਟ ਦੀ ਕਿਸਾਨਾ ਨਾਲ ਹੋਈ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨਾਲ ਲੋਕ ਸਭਾ ਮੇਬਰ ਸੁਖਜਿੰਦਰ ਸਿੰਘ ਰੰਧਾਵਾ ,ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ , ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾਰਿੰਗ , ਲੋਕ ਸਭਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਹੋਰਨਾਂ ਕਾਂਗਰਸੀ ਨੇਤਾ ਵੀ ਮਜੂਦ ਰਹੇ ਅਤੇ ਕਿਸਾਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਉਹਨਾਂ ਦੀਆ ਮੁਸ਼ਕਿਲਾਂ ਨੂੰ ਨੋਟ ਕਰ ਲੈ ਗਏ ਹਨ ਅਤੇ ਇਹ ਆਸ਼ਵਾਸ਼ਾਂ ਦਿੱਤਾ ਹੈ ਕਿ ਲੋਕ ਸਭਾ ਚ ਉਹਨਾਂ ਦੇ ਮੁੱਦੇ ਚੁੱਕ ਮੁਸ਼ਕਿਲਾਂ ਦਾ ਹੱਲ ਕਾਦੀਆ ਜਾਵੇਗਾ ।