ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕਵਿਤਾ ਉਚਾਰਨ ਦੇ ਹੋਏ ਮੁਕਾਬਲੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਸਤੰਬਰ,2025
ਅੱਜ ਸਪ ਸਕੂਲ ਲੰਗੜੋਆ ਵਿਖੇ ਸਦੀ ਦੇ ਮਹਾਨ ਕਵੀ ਤੇ ਵਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦੇ ਹੋਏ
ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ (ਸ਼.ਭ.ਸ ਨਗਰ)ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੱਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਨੋਡਲ ਅਫ਼ਸਰ ਬਲਕਾਰ ਚੰਦ ਦੀ ਯੋਗ ਅਗਵਾਈ ਵਿੱਚ ਬੀ.ਐਨ.ਓ ਰਮਨ ਕੁਮਾਰ ਵਲੋਂ ਕਵਿਤਾ ਉਚਾਰਨ ਦੇ ਪ੍ਰਾਇਮਰੀ ਜਮਾਤਾਂ ਪਹਿਲੀ ਤੋਂ ਪੰਜਵੀਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵੱਖ ਵੱਖ ਬਲਾਕਾਂ ਤੋਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਭਾਗ ਲਿਆ।ਬਲਵੰਤ ਰਾਏ ਬੀ ਐਨ ਓ ਕਮ ਸੀ ਐਚ ਟੀ ਸਪਸ ਸਾਧੜਾ, ਡੋਲੀ ਧੀਮਾਨ ਸਪਸ ਗਰਲੋਂ ਢਾਹਾਂ, ਸੰਯੋਗਿਤਾ ਕਪੂਰ ਸਪ ਸ ਰਾਹੋਂ /(ਕੁ) ਨੇ ਬਤੌਰ ਜੱਜ ਭੂਮਿਕਾ ਨਿਭਾਈ। ਕਵਿਤਾ ਉਚਾਰਨ ਮੁਕਾਬਲੇ ਵਿੱਚ ਕਾਮਨਾ ਰਾਣੀ ਸਪਸ ਥੋਪੀਆ ਬਲਾਕ ਬਲਾਚੌਰ 1 ਪਹਿਲਾ ਸਥਾਨ, ਹਰਲੀਨ ਕੌਰ ਸਪਸ ਬਰਸੀਆਂ ਬਲਾਕ ਔੜ ਦੂਸਰਾ ਸਥਾਨ, ਰਵਲੀਨ ਕੌਰ ਸਪਸ ਖ਼ਾਨ ਖ਼ਾਨਾ ਬਲਾਕ ਮੁਕੰਦਪੁਰ ਤੀਸਰਾ ਸਥਾਨ ਤੇ ਰਹੇ।ਸਮੂਹ ਭਾਗ ਲੈਣ ਵਾਲੇ ਵੱਖ ਵੱਖ ਬਲਾਕਾਂ ਦੇ ਭਾਗ ਲੈਣ ਵਾਲੇ ਬੱਚਿਆਂ ਨੂੰ ਤਰਲੋਚਨ ਸਿੰਘ ਸੀਐਚਟੀ ਅਤੇ ਬਲਜੀਤ ਸਿੰਘ ਬੀ ਐਨ ਓ ਕਮ ਸੀਐਚਟੀ ਵਲੋਂ ਮੁਬਾਰਕਬਾਦ ਦਿੱਤੀ ਅਤੇ ਇਨਾਮ ਤਕਸੀਮ ਕੀਤੇ
ਇਸ ਮੌਕੇ ਸ਼ੈਲੀ ਜੈਰਥ ਰਿੰਕੂ ਚੋਪੜਾ,ਪੂਨਮ ਰਾਣਾ ,ਪਰਮਜੀਤ ਕੌਰ ,ਮਨਪ੍ਰੀਤ ਕੌਰ, ਓਂਕਾਰ ਸਿੰਘ,ਨਗੇਸ਼ ਕੁਮਾਰ,ਸ਼ਾਲੀਨਤਾ ਭਨੋਟ,ਗਗਨਦੀਪ,
ਮਨਪ੍ਰੀਤ ਸਿੰਘ ,ਸਿਮਰਨ ਕੌਰ,ਗੁਰਜਿੰਦਰ ਕੌਰ,ਕਮਲੇਸ਼ ਕੌਰ,ਰਜਨੀ,ਹਰਜੀਤ ਕੌਰ ਆਦਿ ਹਾਜਰ ਰਹੇ।