ਘੱਗਰ ਨੇ ਦਿਖਾਉਣਾ ਸ਼ੁਰੂ ਕਰ ਦਿੱਤਾ ਭਿਆਨਕ ਰੂਪ....!
ਫਿਰ ਵੀ ਟਰਾਲੀਆਂ ਭਰ ਭਰ ਤੂੜੀਆਂ , ਬਿਸਤਰੇ ,ਦਰੀਆਂ, ਅਚਾਰ ਲੈ ਪੁੱਜ ਗਏ ਸਮਾਨ ਵਾਲੇ
ਭਰੀ ਬਾਰਿਸ਼ ਵਿੱਚ ਇਕੱਠਾ ਕੀਤਾ ਸਮਾਨ ਤੇ ਬਾਰਿਸ਼ ਵਿੱਚ ਹੀ ਤੁਰ ਪਏ ਗੁਰਦਾਸਪੁਰ , ਕਹਿੰਦੇ ,ਪਿੰਡ ਦੇ 500 ਰੁਪਏ ਦਿਹਾੜੀ ਲੈਣ ਵਾਲੇ ਨੇ ਵੀ 1000 ਦਿੱਤਾ
ਰੋਹਿਤ ਗੁਪਤਾ
ਗੁਰਦਾਸਪੁਰ 10 ਸਤੰਬਰ 2025- ਜਿਲਾ ਗੁਰਦਾਸਪੁਰ ਵਿੱਚ ਹੜਾ ਂ ਦੇ ਕਹਿਰ ਬਾਰੇ ਖਬਰਾਂ ਦੇਖ ਕੇ ਸਮਾਨਾ ਵਾਲੇ ਯਾਨੀ ਪਟਿਆਲਵੀ ਵੀ ਗੁਰਦਾਸਪੁਰ ਤੁਰ ਪਏ। ਦੱਸਦੇ ਹਨ ਕਿ ਖਬਰਾਂ ਰਾਹੀਂ ਪਤਾ ਲੱਗਿਆ ਸੀ ਕਿ ਇਸ ਇਲਾਕੇ ਵਿੱਚ ਤੂੜੀ ,ਹਰੇ ਚਾਰੇ , ਅਚਾਰ ਅਤੇ ਸੋਣ ਲਾਇਕ ਬਿਸਤਰਿਆਂ ਦੀ ਲੋੜ ਹੈ ਤੇ ਤਿੰਨ ਦਿਨਾਂ ਵਿੱਚ ਆਪਣੇ ਪਿੰਡ ਤੋਂ ਸਾਰਾ ਸਮਾਨ ਇਕੱਠਾ ਕੀਤਾ ਤੇ 8 ਟਰਾਲੀਆਂ ਭਰ ਤੂੜੀ , ਇੱਕ ਟਰਾਲੀ ਸਾਈਲੇਜ, ਦੋ ਟਰਾਲੀਆਂ ਗੱਦੇ ,ਦਰੀਆਂ ਬਿਸਤਰੇ, ਕੱਪੜੇ ਤੇ ਇੱਕ ਟਰਾਲੀ ਹੋਰ ਘਰੇਲੂ ਜਰੂਰਤਾਂ ਦਾ ਸਮਾਨ ਭਰ ਕੇ ਤੁਰ ਪਏ । ਜਿਸ ਦਿਨ ਸਮਾਨ ਇਕੱਠਾ ਕੀਤਾ ਉਸ ਦਿਨ ਵੀ ਬਾਰਿਸ਼ ਸੀ ਅਤੇ ਜਦੋਂ ਚਲੇ ਉਦੋਂ ਵੀ ਕਰੀਬ ਸਾਰਾ ਦਿਨ ਬਾਰਿਸ਼ ਲੱਗੀ ਰਹੀ ਸੀ । ਸੇਵਾ ਵਿੱਚ ਪਹੁੰਚੇ 20 ਦੇ 20 ਪਿੰਡ ਦੇ ਨੌਜਵਾਨ ਹਨ। ਇਸ ਲਈ ਬਾਰਿਸ਼ ਦੀ ਪਰਵਾਹ ਨਹੀਂ ਕੀਤੀ । ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਲੰਘ ਕੇ ਪਿੰਡਾਂ ਵਿੱਚ ਘਰ ਘਰ ਜਾ ਕੇ ਵੇਖਿਆ ਤੇ ਜਿਸ ਘਰ ਜਿਸ ਤਰ੍ਹਾਂ ਦੀ ਜਰੂਰਤ ਦਾ ਹੱਕਦਾਰ ਸੀ ਉਸਨੂੰ ਉਹ ਸਮਾਨ ਦੇ ਦਿੱਤਾ । ਫਿਰ ਵੀ ਜਿਹੜੇ ਗੱਦੇ , ਕੱਪੜੇ ਅਤੇ ਹੋਰ ਸਮਾਨ ਬਚਿਆ ਸੀ ਉਹ ਗੁਰਦੁਆਰਾ ਸ੍ਰੀ ਗਾਹਲੜੀ ਸਾਹਿਬ ਆ ਕੇ ਵੰਡ ਦਿੱਤਾ । ਸੇਵਾਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ 500 ਰੁ ਦਿਹਾੜੀ ਲੈਣ ਵਾਲੇ ਮਜ਼ਦੂਰ ਨੇ ਵੀ ਹਜ਼ਾਰ ਰੁਪਏ ਦੀ ਸੇਵਾ ਪਾਈ ਹੈ ਤੇ ਇਹ ਜਜਬਾ ਸਿਰਫ ਪੰਜਾਬੀਆਂ ਵਿੱਚ ਹੀ ਹੁੰਦਾ ਹੈ