ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਖੁਦਕੁਸ਼ੀ : AIG ਸਮੇਤ 4 ਲੋਕਾਂ ਵਿਰੁੱਧ FIR ਦਰਜ
Babushahi Bureau
ਮੋਹਾਲੀ, 10 ਸਤੰਬਰ 2025 - ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਦੀਪ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਵੱਲੋਂ ਵੱਡਾ ਐਕਸ਼ਨ ਕਰਦਿਆਂ ਹੋਇਆ ਏਆਈਜੀ ਸਮੇਤ 4 ਲੋਕਾਂ ਵਿਰੁੱਧ FIR ਦਰਜ ਕੀਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਬੀਤੇ ਦਿਨ ਰਾਜਦੀਪ ਨਾਂਅ ਦੇ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਸਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ, ਜਿਸ ਵਿੱਚ ਉਸਨੇ ਸਮੀਰ ਅਗਰਵਾਲ, ਪੰਜਾਬ ਪੁਲਿਸ ਦੇ ਏਆਈਜੀ ਅਤੇ ਦੋ ਹੋਰ ਲੋਕਾਂ ਦਾ ਨਾਮ ਲਿਖਿਆ ਗਿਆ। ਰਾਜਦੀਪ ਦਾ ਦੋਸ਼ੀ ਸੀ ਕਿ ਇਨ੍ਹਾਂ ਲੋਕਾਂ ਵੱਲੋਂ ਉਸਦੇ ਨਾਲ ਠੱਗੀ ਮਾਰੀ ਗਈ ਹੈ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆ ਏਆਈਜੀ ਸਮੇਤ 4 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।