ਐਥੇ ਤਾਂ ਭਾਊ 2023 ਦਾ ਮੁਆਵਜ਼ਾ ਨਹੀਂ ਮਿਲਿਆ! ਕਿਸਾਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਏ PM ਮੋਦੀ
ਮੀਟਿੰਗ ਵਿੱਚ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ 2023 ਦਾ ਮੁਆਵਜ਼ਾ ਵੀ ਉਹਨਾਂ ਨੂੰ ਨਹੀਂ ਮਿਲਿਆ
ਸਾਂਪਲਾ ਕਹਿੰਦੇ ਪੀਐਮ ਮੋਦੀ ਨੇ ਇਸਤੇ ਜਤਾਈ ਹੈਰਾਨੀ ਕਿ ਕੇਂਦਰ ਨੇ ਪੈਸੇ ਭੇਜੇ ਸੀ ਪਰ ਕਿਸਾਨਾਂ ਨੂੰ ਨਹੀਂ ਮਿਲੇ _ਜਾਖੜ, ਸਾਂਪਲਾ
ਰੋਹਿਤ ਗੁਪਤਾ
ਗੁਰਦਾਸਪੁਰ , 9 ਸਤੰਬਰ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਦੇ ਤਿਬੜੀ ਕੈਂਟ ਵਿਖੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿਗ ਤੋਂ ਬਾਅਦ ਬਾਹਰ ਆ ਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਨੇ ਦੱਸਿਆ ਕਿ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਦੀ ਮੀਟਿੰਗ ਖਤਮ ਹੋ ਗਈ ਹੈ ਅਤੇ ਕਿਸਾਨ ਚਲੇ ਗਏ ਹਨ।
ਕਿਸਾਨਾਂ ਨੇ ਮੀਟਿੰਗ ਵਿੱਚ ਦੱਸਿਆ ਹੈ ਕਿ 2023 ਵਿੱਚ ਹੋਏ ਫਸਲਾਂ ਦੇ ਖਰਾਬੇ ਵੀ ਉਹਨਾਂ ਨੂੰ ਨਹੀਂ ਮਿਲੇ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਰਾਨੀ ਜਤਾਈ ਹੈ ਅਤੇ ਕਿਹਾ ਹੈ ਕਿ ਡਿਜਾਸਟਰ ਮੈਨੇਜਮੈਂਟ ਫੰਡ ਜੋ ਕੇਂਦਰ ਵੱਲੋਂ ਭੇਜਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਕਿੱਥੇ ਖਰਚ ਕੀਤਾ ਗਿਆ।
ਉਹਨਾਂ ਦੱਸਿਆ ਕਿ ਬੈਠਕ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਮੁੰਡੀਆ, ਗੁਰਮੀਤ ਸਿੰਘ ਖੁੰਡੀਆ ਅਤੇ ਕਰਮਜੀਤ ਸੋਹਨ ਵੀ ਸ਼ਾਮਿਲ ਸਨ। ਪੰਜਾਬ ਵਿੱਚ ਹੜ ਪੀੜਤਾਂ ਲਈ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ 1600 ਕਰੋੜ ਦੇ ਪੈਕੇਜ ਬਾਰੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਆਪਣਾ ਸਿਸਟਮ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਸਾਰੇ ਵੇਰਵੇ ਲੈ ਕੇ ਕੀ ਪੈਕਜ ਤੈਅ ਕੀਤਾ ਗਿਆ ਹੈ।