ਡੈਹਰ ਦੇ ਨੌਜਵਾਨਾਂ ਨੇ ਸੜਕ ਕਿਨਾਰੇ ਬੂਟੇ ਲਾਏ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਜੁਲਾਈ 2025: ਚੌਗਿਰਦੇ ਨੂੰ ਹਰਾ-ਭਰਾ ਬਣਾਉਣ ਲਈ ਪਿੰਡ ਡੈਹਰ ਦੇ ਨੌਜਵਾਨਾਂ ਨੇ ਲਾਲੜੂ -ਡੈਹਰ ਸੜਕ ਕਿਨਾਰੇ ਬੂਟੇ ਲਗਾਏ । ਪਿੰਡ ਦੇ ਨੌਜਵਾਨ ਲਲਿਤ ਕੁਮਾਰ,ਮਲਕੀਤ ਸਿੰਘ ,ਨੀਰਜ ਨੰਬਰਦਾਰ, ਵਿਕਰਮਜੀਤ ਸਿੰਘ ਬਨਵੈਤ, ਰੋਹਿਤ ਕੁਮਾਰ,ਵਿਸ਼ੂ ਸੈਣੀ, ਗੁਰਮੀਤ ਸਿੰਘ, ਰਾਕੇਸ਼ ਕੁਮਾਰ ਤੇ ਸੰਟੀ ਆਦਿ ਨੇ ਅੱਜ ਖੇਤਰ ਵਿਚ ਭਰਵੀਂ ਬਰਸਾਤ ਹੋਣ ਤੋਂ ਬਾਅਦ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ । ਉਕਤ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਅੱਜ ਕਰੀਬ 100 ਤੋਂ 150 ਦੇ ਕਰੀਬ ਬੂਟੇ ਲਗਾਏ ਹਨ ਤੇ ਜਲਦ ਹੀ ਪਿੰਡ ਵਿਚਲੀ ਸ਼ਾਮਲਾਤ ਜ਼ਮੀਨ ਵਿਚ ਹੋਰ ਬੂਟੇ ਲਗਾਏ ਜਾਣਗੇ ।
ਉਨ੍ਹਾਂ ਕਿਹਾ ਕਿ ਉਹ ਆਪਣੇ ਪਿੰਡ ਨੂੰ ਹਰਾ -ਭਰਾ ਬਣਾਉਣ ਤੇ ਪ੍ਰਦੂਸ਼ਣ ਮੁਕਤ ਕਰਣ ਹਿੱਤ ਇਹ ਸਭ ਕੁੱਝ ਕਰ ਰਹੇ ਹਨ । ਨੌਜਵਾਨਾਂ ਨੇ ਕਿਹਾ ਕਿ ਬੂਟੇ ਲਗਾਉਣ ਨਾਲ ਸਿਰਫ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚੇਗਾ, ਸਗੋਂ ਵਾਤਾਵਰਨ ਵਿਚ ਠੰਢਕ ਵੀ ਬਣੇਗੀ । ਉਨ੍ਹਾਂ ਕਿਹਾ ਕਿ ਪਿੰਡ ਦੇ ਨੌਜਵਾਨਾਂ ਨੇ ਇਨ੍ਹਾਂ ਬੂਟਿਆਂ ਦੀ ਦਰਖਤ ਬਨਣ ਤੱਕ ਪਾਲਣ-ਪੌਸਣ ਦੀ ਜਿੰਮੇਵਾਰੀ ਵੀ ਲਈ ਹੈ।