ਲੁਧਿਆਣਾ ਪੁਲਿਸ ਵੱਲੋਂ ਕਤਲ ਕੇਸ 'ਚ ਮੁਲਜ਼ਮ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 6 ਜੁਲਾਈ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ, ਰੁਪਿੰਦਰ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਮੀਰ ਵਰਮਾ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-1 ਜ਼ਿਲ੍ਹਾ ਲੁਧਿਆਣਾ ਅਤੇ ਸ਼੍ਰੀ ਦੇਵਿੰਦਰ ਕੁਮਾਰ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਉੱਤਰੀ, ਲੁਧਿਆਣਾ ਜੀ ਦੀ ਨਿਗਰਾਨੀ ਹੇਠ ਮੁਕੱਦਮਾ ਨੰਬਰ 115 ਮਿਤੀ 21-06-2025 ਅ/ਧ 103, 309 (4) BNS ਥਾਣਾ ਸਲੇਮ ਟਾਬਰੀ ਲੁਧਿਆਣਾ ਵਿੱਚ ਗ੍ਰਿਫਤਾਰ ਕੀਤੇ ਦੋਸ਼ੀ ਜੋ ਕਿ ਮਿਤੀ 21 ਜੂਨ ភ្នំ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਨੂੰ ਇਤਲਾਹ ਮਿਲੀ ਕਿ ਨਿਊ ਕਰਤਾਰ ਨਗਰ ਸਲੇਮ ਟਾਬਰੀ ਲੁਧਿਆਣਾ ਦੇ ਘਰ ਵਿੱਚ ਇੱਕ ਔਰਤ ਦੀ ਡੈਡ ਬਾਡੀ ਖੂਨ ਨਾਲ ਲੱਥ-ਪੱਥ ਬਾਥਰੂਮ ਵਿੱਚ ਪਈ ਹੈ।
ਜਿਸ ਤੇ ਇੰਸ: ਅੰਮ੍ਰਿਤਪਾਲ ਸਿੰਘ ਗਰੇਵਾਲ ਸਮੇਤ ਪੁਲਿਸ ਪਾਰਟੀ ਦੇ ਮੌਕਾ ਤੇ ਪੁੱਜ ਕੇ ਮੁਲਾਹਜ਼ਾ ਮੌਕਾ ਕੀਤਾ ਗਿਆ ਜਿੱਥੇ ਸੋਨਮ ਜੈਨ ਪਤਨੀ ਸੁਰਿੰਦਰ ਕੁਮਾਰ ਦੀ ਲਾਸ਼ ਬਾਥਰੂਮ ਵਿੱਚ ਖ਼ੂਨ ਨਾਲ ਲੱਥ-ਪੱਥ ਪਾਈ ਗਈ। ਜਿਸ ਤੇ ਮਿਰਤਕ ਸੋਨਮ ਜੈਨ ਦੇ ਪਤੀ ਸੁਰਿੰਦਰ ਕੁਮਾਰ ਦੇ ਬਿਆਨ ਪਰ ਮੁਕੱਦਮਾ ਨੰਬਰ 115 ਮਿਤੀ 21-06-2025 ਅ/ਧ 103, 309 (4) BNS ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕਰ ਕੇ ਤਫ਼ਤੀਸ਼ ਦੌਰਾਨ ਸੀਨੀਅਰ ਅਫ਼ਸਰਾਂ ਦੀਆਂ ਹਦਾਇਤਾਂ ਮੁਤਾਬਿਕ ਸੇਫ਼ ਸਿਟੀ, ਅਤੇ ਮੁਹੱਲੇ ਅਤੇ ਆਸ-ਪਾਸ ਦੀਆਂ ਗਲੀਆਂ, ਘਰਾਂ, ਦੁਕਾਨਾਂ ਅਤੇ ਸ਼ੋ-ਰੂਮਾਂ ਉੱਪਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਮੁਕੱਦਮਾ ਨੂੰ ਟਰੇਸ ਕਰਨ ਲਈ ਮਦਦ ਲਈ ਗਈ ।
ਸੁਰਿੰਦਰ ਕੁਮਾਰ ਦੀ ਘਰਵਾਲੀ ਵਿਆਜ ਤੇ ਪੈਸੇ ਦਿੰਦੀ ਸੀ ਅਤੇ ਦੋਸ਼ੀ ਨੇ ਵੀ ਮ੍ਰਿਤਕਾ ਸੋਨਮ ਜੈਨ ਉਕਤ ਲੋਨ ਵਿਆਜ ਤੇ ਪੈਸੇ ਲਏ ਸਨ ਅਤੇ ਵਿਆਜ ਦੀਆਂ ਕਈ ਕਿਸ਼ਤਾਂ ਟੁੱਟ ਜਾਣ ਕਾਰਨ ਮ੍ਰਿਤਕਾ ਨੇ ਦੋਸ਼ੀ ਤੇ ਉਸ ਦੀ ਮਾਤਾ ਨੂੰ ਮਾੜਾ ਚੰਗਾ ਬੋਲਿਆ ਸੀ । ਜਿਸ ਕਾਰਨ ਉਸ ਨੇ ਮਿਰਤਕ ਸੋਨਮ ਜੈਨ ਦਾ ਕਤਲ ਕੀਤਾ ਸੀ । ਮਿਤੀ 05-07-2025 ਨੂੰ ਦੋਸ਼ੀ ਸੰਜੀਵ ਕੁਮਾਰ ਉਰਫ਼ ਕਾਕੂ ਪੁੱਤਰ ਰਮੇਸ਼ ਕੁਮਾਰ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ, ਜਿਸ ਨੂੰ ਅੱਜ ਪੇਸ਼ ਅਦਾਲਤ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।