ਅਕਾਲ ਅਕੈਡਮੀ ਢੋਟੀਆਂ ਦੀ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
ਤਰਨ ਤਾਰਨ, 14 ਮਈ 2025- ਕਲਗੀਧਰ ਟਰਸਟ ਬੜੂ ਸਾਹਿਬ ਵਿਦਿਅਕ ਸੰਸਥਾ ਅਧੀਨ ਚਲ ਰਹੀ ਅਕਾਲ ਅਕੈਡਮੀ ਢੋਟੀਆਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ। ਸਿੱਖਿਆ ਅਤੇ ਸੰਸਕਾਰਾਂ ਨੂੰ ਇਕਸਾਥ ਲੈ ਕੇ ਚੱਲਣ ਵਾਲੀ ਅਕਾਲ ਅਕੈਡਮੀ ਢੋਟੀਆਂ ਨੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸੌ ਫੀਸਦੀ ਨਤੀਜਾ ਪ੍ਰਾਪਤ ਕਰਦਿਆਂ ਇਕ ਵਾਰ ਫਿਰ ਆਪਣੀ ਗੁਣਵੱਤਾ ਅਤੇ ਨਿੱਖਾਰ ਨੂੰ ਸਾਬਤ ਕੀਤਾ ਹੈ। ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕੀਤੇ, ਜਿਸ ਨਾਲ ਨਾ ਸਿਰਫ਼ ਸਕੂਲ ਦਾ, ਸਗੋਂ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਵੀ ਮਾਣ ਵਧਾਇਆ। ਕਈ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕਰਕੇ ਕਾਮਯਾਬੀ ਦੀ ਨਵੀਂ ਮਿਸਾਲ ਕਾਇਮ ਕੀਤੀ। ਦਸਵੀਂ ਕਲਾਸ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿੱਚ ਸ਼ਾਮਿਲ ਹਨ: ਸੁਖਪ੍ਰੀਤ ਕੌਰ – 95% (ਪਹਿਲਾ ਸਥਾਨ), ਅਰਪਨਦੀਪ ਕੌਰ – 91% (ਦੂਜਾ ਸਥਾਨ), ਸੁਖਮਨਜੀਤ ਕੌਰ, ਨਵਜੋਤ ਸਿੰਘ – 90.8% (ਤੀਜਾ ਸਥਾਨ) ਅਤੇ ਜਸਕਰਨਪ੍ਰੀਤ ਸਿੰਘ – 90.6% (ਚੌਥਾ ਸਥਾਨ) ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ, ਹਰਸਿਮਰਨਦੀਪ ਕੌਰ, ਸਿਮਰਨਪ੍ਰੀਤ ਕੌਰ, ਅਨਮੋਲਪ੍ਰੀਤ ਕੌਰ, ਗੁਰਸੇਵਕ ਸਿੰਘ, ਹਰਸਿਮਰਨ ਸਿੰਘ, ਪ੍ਰਿੰਸਦੀਪ ਸਿੰਘ ਅਤੇ ਸੁਖਮਨਪ੍ਰੀਤ ਕੌਰ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ।
ਅਕਾਲ ਅਕੈਡਮੀ ਢੋਟੀਆ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਨਤੀਜਿਆਂ ਦੀ ਘੋਸ਼ਣਾ ਕਰਦਿਆਂ ਕਿਹਾ, "ਇਹ ਸਫਲਤਾ ਸਿਰਫ਼ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਪਰਿਣਾਮ ਹੈ ਅਤੇ ਨਾਲ ਹੀ ਮਾਪਿਆਂ ਦੇ ਸਹਿਯੋਗ ਅਤੇ ਅਕਾਲ ਅਕੈਡਮੀ ਦੀ ਸੰਸਕਾਰਮਈ ਸਿੱਖਿਆ ਦਾ ਵੀ ਨਤੀਜਾ ਹੈ। ਅਕਾਲ ਅਕੈਡਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਅਧਿਆਤਮ ਅਤੇ ਨੈਤਿਕਤਾ ਨਾਲ ਸੰਪੰਨ ਕਰਨਾ ਹੈ।" ਵਿਦਿਆਰਥੀਆਂ ਦੀ ਉਪਲਬਧੀ ਤੋਂ ਖੁਸ਼ ਮਾਪਿਆਂ ਨੇ ਵੀ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ।