ਅਕਾਲ ਅਕੈਡਮੀ ਭੜਾਣਾ ਦੇ ਦਸਵੀ ਅਤੇ ਬਾਰ੍ਹਵੀਂ ਪ੍ਰੀਖਿਆਵਾਂ ਵਿਚ ਚਮਕੇ ਸਿਤਾਰੇ ਜਿਲ੍ਹਾਂ ਫਿਰੋਜ਼ਪੁਰ ਵਿੱਚੋਂ ਆਇਆ ਪਹਿਲਾਂ ਸਥਾਨ
ਭੜਾਣਾ, 14 ਮਈ 2025- ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋ ਸੰਚਾਲਿਤ ਅਕੈਡਮੀਆਂ ਵਿੱਚੋਂ ਅਕਾਲ ਅਕੈਡਮੀ ਭੜਾਣਾ ਦੇ ਵਿਦਿਆਰਥੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀ.ਬੀ.ਐਸ.ਈ. ਬੋਰਡ ਵੱਲੋਂ ਐਲਾਨੇ ਗਏ ਦਸਵੀ ਅਤੇ ਬਾਰ੍ਹਵੀਂ ਜਮਾਤ ਵਿੱਚੋਂ ਮੱਲ੍ਹਾ ਮਾਰੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਸ਼ਾਨਦਾਰ ਰਿਹਾ, ਜਿਸ ਨਾਲ ਵਿੱਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਦਾ ਅਤੇ ਅਕਾਲ ਅਕੈਡਮੀ ਦਾ ਮਾਣ ਵਧਾਇਆ ਹੈ। ਇਸ ਉਪਲਬਧੀ ਦਾ ਸਿਹਰਾ ਵਿਦਿਆਰਾਥੀਆਂ ਦੀ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇ ਮਾਤਾ-ਪਿਤਾ ਦੇ ਸਹਿਯੋਗ ਨੂੰ ਜਾਂਦਾ ਹੈ। ਜਿਕਰਯੋਗ ਹੈ ਕਿ ਪ੍ਰਿੰਸਪ੍ਰੀਤ ਸਿੰਘ ਨੇ ਬਾਰ੍ਹਵੀਂ ਜਮਾਤ ਨਾਨ ਮੈਡੀਕਲ ਵਿੱਚੋਂ 97.6% ਫੀਸਦੀ ਅੰਕ ਹਾਸਿਲ ਕਰਕੇ ਫਿਰੋਜ਼ਪੁਰ ਜਿਲ੍ਹੇ ਵਿਚੋਂ ਪਹਿਲਾਂ ਸਥਾਨ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਅਕਾਲ ਅਕੈਡਮੀ ਭੜਾਣਾ ਦਾ ਨਾਮ ਰੌਸ਼ਨ ਕੀਤਾ ਹੈ। ਰੁਪਿੰਦਰ ਕੌਰ ਨੇ 90.6% ਅੰਕ ਲੈ ਕੇ ਦੂਸਰਾ ਸਥਾਨ ਅਤੇ ਚੰਦਨਦੀਪ ਸਿੰਘ ਨੇ 89% ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਅਕਾਲ ਅਕੈਡਮੀ ਵਿਚ 25 ਫੀਸਦੀ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਇਸ ਤੋਂ ਇਲਾਵਾ ਦਸਵੀ ਕਲਾਸ ਵਿੱਚ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੈਸਮੀਨ ਕੌਰ ਅਤੇ ਵਰਿੰਦਰ ਸਿੰਘ ਨੇ ਸਾਂਝੇ ਤੌਰ 97% ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਿਲ ਕੀਤਾ, ਦੂਸਰਾ ਸਥਾਨ ਕੋਮਲਪ੍ਰੀਤ ਕੌਰ ਨੇ 93.8% ਅੰਕ ਹਾਸਿਲ ਕਰਕੇ ਅਤੇ ਕਰਨਨੂਰ ਕੌਰ 93% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਅਕਾਲ ਅਕੈਡਮੀ ਭੜਾਣਾ ਦੇ ਪ੍ਰਿੰਸੀਪਲ ਆਸ਼ਾ ਰਾਣੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਅਕਾਲ ਅਕੈਡਮੀ ਦਾ ਮਕਸਦ ਹੈ ਕਿ ਹਰ ਵਿੱਦਿਆਰਥੀ ਨੂੰ ਸਿੱਖਿਆਂ ਦੇ ਨਾਲ-ਨਾਲ ਆਤਮ- ਵਿਸ਼ਵਾਸ਼ ਅਤੇ ਨੈਤਿਕ ਮੁੱਲਾਂ ਨਾਲ ਭਰਪੂਰ ਬਣਾਇਆ ਜਾਵੇ ਅਤੇ ਉਹਨਾਂ ਇਹ ਵੀ ਦੱਸਿਆਂ ਕਿ ਅਕਾਲ ਅਕੈਡਮੀ ਜਿੱਥੇ ਬੱਚਿਆਂ ਨੂੰ ਸੰਸਾਰਿਕ ਵਿੱਦਿਆ ਦੇ ਰਹੀ ਹੈ, ਓਥੇ ਹੀ ਓਹਨਾ ਦੀ ਧਾਰਮਿਕ ਅਤੇ ਨੈਤਿਕ ਵਿੱਦਿਆ ਉੱਪਰ ਵੀ ਜ਼ੋਰ ਦਿੱਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀ ਉੱਚੇ-ਸੁੱਚੇ ਜੀਵਨ ਵਾਲੇ ਬਣ ਕੇ ਜ਼ਿੰਦਗੀ ਵਿੱਚ ਤਰੱਕੀ ਦੀਆ ਰਾਹਾਂ ਉੱਪਰ ਤੁਰਦੇ ਹਨ। ਇਸ ਤਰ੍ਹਾਂ ਇਹ ਸੰਸਥਾ ਪੇਂਡੂ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।