ਫਿਰੋਜ਼ਪੁਰ: ਡਰੋਨ ਹਮਲੇ ’ਚ ਜ਼ਖ਼ਮੀ ਮਹਿਲਾ ਦੀ ਮੌਤ
ਬਾਬੂਸ਼ਾਹੀ ਨੈਟਵਰਕ
ਫਿਰੋਜ਼ਪੁਰ, 13 ਮਈ, 2025: ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਕੇ ਵਿਚ ਡਰੋਨ ਹਮਲੇ ਵਿਚ ਝੁਲਸੀ ਮਹਿਲਾ ਦੀ ਮੌਤ ਹੋ ਗਈ ਹੈ। ਇਸ ਪਰਿਵਾਰ ਦੇ ਤਿੰਨ ਜੀਅ ਡਰੋਨ ਹਮਲੇ ਵਿਚ ਝੁਲਸ ਗਏ ਸਨ। ਮ੍ਰਿਤਕਾ ਦੀ ਪਛਾਣ ਸੁਖਵਿੰਦਰ ਕੌਰ ਵਜੋਂ ਹੋਈ ਹੈ।