ਅਕਾਲ ਅਕੈਡਮੀ ਭਦੌੜ ਦੇ ਬਾਰ੍ਹਵੀਂ ਅਤੇ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰ 'ਤੇ ਉੱਚ ਸਥਾਨ ਹਾਸਲ ਕੀਤੇ
ਭਦੌੜ, 14 ਮਈ 2025- ਸੀ.ਬੀ.ਐਸ.ਈ. ਵੱਲੋਂ ਬਾਰ੍ਹਵੀਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਅਕਾਲ ਅਕੈਡਮੀ ਭਦੌੜ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਕੇ ਅਕੈਡਮੀ ਅਤੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ। ਖੁਸ਼ਦੀਪ ਕੌਰ ਨੇ ਕਾਮਰਸ ਵਿਸ਼ੇ ਵਿੱਚੋਂ 96%ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਪ੍ਰਭਜੋਤ ਕੌਰ ਨੇ ਆਰਟਸ ਵਿੱਚੋਂ 96% ਅੰਕ ਪ੍ਰਾਪਤ ਕਰਕੇ ਜਿਲ੍ਹਾ ਪੱਧਰ ਤੇ ਚੌਥਾ ਸਥਾਨ ਪ੍ਰਾਪਤ ਕੀਤਾ। ਅਕਾਲ ਅਕੈਡਮੀ ਭਦੌੜ ਵਿੱਚੋਂ ਪ੍ਰਭਜੋਤ ਕੌਰ ਨੇ ਆਰਟਸ ਗਰੁੱਪ ਵਿੱਚੋਂ 96% ਅੰਕ ਪ੍ਰਾਪਤ ਕਰਕੇ ਪਹਿਲਾ, ਪ੍ਰਭਜੋਤ ਸਿੰਘ ਨੇ 89.6% ਲੈ ਕੇ ਦੂਜਾ ਸਥਾਨ, ਮਹਿਤਾਬ ਸਿੰਘ ਨੇ 86.6% ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁੱਪ ਵਿੱਚੋਂ ਖੁਸ਼ਦੀਪ ਕੌਰ ਨੇ 96%ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਨਮੋਲਦੀਪ ਸਿੰਘ ਨੇ 93% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਅਰਸ਼ਪ੍ਰੀਤ ਸਿੰਘ ਨੇ 87.2% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅਕਾਲ ਅਕੈਡਮੀ ਭਦੌੜ ਦੇ ਸਾਇੰਸ ਗਰੁੱਪ ਵਿੱਚੋਂ ਮੰਨਤਵੀਰ ਕੌਰ ਨੇ 90.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸੁਖਮਨਪ੍ਰੀਤ ਕੌਰ ਨੇ 88.8% ਅੰਕ ਲੈ ਕੇ ਦੂਜਾ ਸਥਾਨ ਅਤੇ ਗੁਰਮਨਦੀਪ ਕੌਰ ਨੇ 88.6% ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਸਵੀ ਜਮਾਤ ਵਿੱਚੋਂ 15 ਵਿਦੀਆਰਥੀਆਂ ਨੇ 90%ਤੋਂ ਵੱਧ ਅੰਕ ਪ੍ਰਾਪਤ ਕਰਕੇ ਇਲਾਕੇ ਵਿੱਚ ਆਪਣਾ ਅਤੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ। ਅਰਸ਼ਦੀਪ ਕੌਰ ਨੇ 98.2% ਅੰਕ ਪ੍ਰਾਪਤ ਕਰਕੇ ਬਰਨਾਲਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਸਿਮਰਨਪ੍ਰੀਤ ਕੌਰ ਨੇ 97% ਅੰਕ ਲੈ ਕੇ ਸਕੂਲ ਵਿੱਚੋਂ ਦੂਜਾ ਸਥਾਨ ਅਤੇ ਮਨਅਸੀਸ ਕੌਰ ਭੁੱਲਰ ਨੇ 95% ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇੱਥੇ ਜਿਕਰਯੋਗ ਹੈ ਕਿ ਪਿਛਲੇ ਸਾਲਾਂ ਤੋਂ ਹੀ ਅਕੈਡਮੀ ਦੇ ਵਿਦਿਆਰਥੀ ਜਿਲ੍ਹਾ-ਪੱਧਰੀ ਸਥਾਨ ਪ੍ਰਾਪਤ ਕਰ ਰਹੇ ਹਨ। ਪ੍ਰਿੰਸੀਪਲ ਪ੍ਰੀਤੀ ਗਰੋਵਰ ਨੇ ਮੋਹਰੀ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਿੰਸੀਪਲ ਪ੍ਰੀਤੀ ਗਰੋਵਰ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ 'ਤੇ ਸਮੂਹ ਇਲਾਕਾ ਨਿਵਾਸੀ, ਸਮੂਹ ਸਟਾਫ ਅਤੇ ਵਿਦਿਆਰਥੀ ਅਤੇ ਮਾਪੇ ਵਧਾਈ ਦੇ ਪਾਤਰ ਹਨ।