ਵਿਦਿਆਰਥੀਆਂ ਨੂੰ ਮੌਕ ਡਰਿੱਲ ਰਾਹੀਂ ਜਾਗਰੂਕ ਕੀਤਾ
ਰੋਹਿਤ ਗੁਪਤਾ
ਬਟਾਲਾ,14 ਮਈ 2025- ਜਿਲੵਾ ਕਮਾਂਡਰ ਰਵੇਲ ਸਿੰਘ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਬਟਾਲਾ ਦੇ ਦਿਸ਼ਾਂ- ਨਿਰਦਸ਼ਾਂ ਅਨੁਸਾਰ ਤੇ ਸਟੋਰ ਸੁਪਰਡੈਂਟ ਦਵਿੰਦਰ ਸਿੰਘ ਸਿਵਲ ਡਿਫੈਂਸ ਦੀ ਅਗਵਾਈ ਵਿੱਚ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਨਾਗਰਿਕ ਸੁਰੱਖਿਆ ਤੇ ਜਾਗਰੂਕਤਾ ਕੈਂਪਾਂ ਦੀ ਲੜੀ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਅੱਜ ਚੀਫ ਵਾਰਡਨ ਸ੍.ਹਰਦੀਪ ਸਿੰਘ ਬਾਜਵਾਵੱਲੋਂ ਆਰ. ਆਰ. ਬਾਵਾ ਕਾਲਜ ਬਟਾਲਾ ਵਿਖੇ ਮੌਕ ਡਰਿੱਲ ਕਾਰਵਾਈ ਗਈ।
ਇਸ ਮੌਕੇ ਵਿਦਿਆਰਥੀ ਨੂੰ ਬਲੈਕ ਆਊਟ ਵਿੱਚ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਉਨਾ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਪ੍ਰਸਾਸਨ ਦੀਆਂ ਹਦਾਇਤਾਂ ਦੀ ਪਾਲਣ ਕਰਨੀ ਚਾਹੀਦੀ ਹੈ।
ਇਸ ਮੌਕੇ ਪੋਸਟ ਵਾਰਡਨ ਧਰਮਿੰਦਰ ਸਰਮਾ ਨੇ ਕਿਹਾ ਕਿ ਦੇਸ ਦੇ ਨੋਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਦੇਸ਼ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਵਿਦਿਆਰਥੀ ਨੂੰ ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਸੁਰੱਖਿਆ ਦੇ ਗੁਰ ਸਿੱਖ ਕੇ ਰਾਸਟਰ ਦੀ ਸੇਵਾ ਵਿੱਚ ਯੋਗਦਾਨ ਪਾ ਸਕਦੇ ਹੋ ਨਾਲ ਫਾਇਰ ਬਿਰਗੇਡ ਬਟਾਲਾ ਵੱਲੋਂ ਮੌਕ ਡਰਿੱਲ ਕਾਰਵਾਈ ਗਈ।
ਇਸ ਮੌਕੇ ਪਿ੍ੰਸੀਪਲ ਏਕਤਾ ਖੋਸਲਾ , ਫਾਇਰ ਫਾਇਟਰ ਦੀਪਕ, ਜਸਬੀਰ ਸਿੰਘ, ਅਸ਼ੋਕ ਕੁਮਾਰ, ਜਤਿੰਦਰ ਕੁਮਾਰ, ਸੈਕਟਰ ਵਾਰਡਨ ਅਸਵਨੀ ਕੁਮਾਰ, ਕੁਲਵਿੰਦਰ ਸਿੰਘ, ਰਾਘਵ ਗੁਪਤਾ, ਦਲਜਿੰਦਰ ਸਿੰਘ, ਅਮਨਪ੍ਰੀਤ ਸਿੰਘ,ਰਾਜੇਸ ਕੁਮਾਰ, ਰਜਿੰਦਰ ਕੁਮਾਰ, ਗੁਰਜੀਤ ਸਿੰਘ ਅਤੇ ਸਮੂਹ ਕਾਲਜ ਸਟਾਫ ਆਦਿ ਹਾਜਰ ਸਨ।