ਲੁਧਿਆਣਾ ਪੁਲੀਸ ਵੱਲੋ ਭਗੌੜਾ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 18 ਅਪਰੈਲ 2025 - ਪੀ.ਓ ਸਟਾਫ਼, ਲੁਧਿਆਣਾ ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੇ ਮੁੱਕਦਮਾ ਨੰਬਰ 228 ਤਰੀਕ 23.11.2022 ਅ/ਧ 22-61-85 ਐਨ ਡੀ ਪੀ ਐਸ ਐਕਟ, ਥਾਣਾ ਸਰਾਭਾ ਨਗਰ, ਲੁਧਿਆਣਾ ਵਿੱਚ ਚਲ ਰਿਹਾ ਸੀ ਤੇ ਮਿਤੀ ਦਸੰਬਰ 2023 ਨੂੰ ਪੀ.ਓ ਕਰਾਰ ਕੀਤਾ ਦੋਸ਼ੀ ਮੁਹੰਮਦ ਸੁਲੇਮਾਨ ਪੁੱਤਰ ਅਬਦੁਲ ਰਹਿਮਾਨ ਨੂੰ ਬਾੜੇਵਾਲ ਰੋਡ, ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਤੇ ਸਾਲ 2022 ਵਿੱਚ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ ਅਦਾਲਤ ਵਿੱਚ ਪੇਸ਼ੀ ਤੇ ਨਾਂ ਜਾਣ ਕਰ ਕੇ ਭਗੌੜਾ ਚੱਲ ਦਾ ਆ ਰਿਹਾ ਸੀ। ਜਿਸ ਨੂੰ ਕੁਲਬੀਰ ਸਿੰਘ ਪੀ.ਓ ਸਟਾਫ਼ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ।