ਖਿਡਾਰੀਆਂ ਦੀ ਚੋਣ ਕਰਨ ਲਈ ਦੂਜੇ ਦਿਨ ਚੋਣ ਟਰਾਇਲ ਕਰਵਾਏ ਗਏ
ਸੁਖਮਿੰਦਰ ਭੰਗੂ
ਲੁਧਿਆਣਾ- 11 ਅਪ੍ਰੈਲ 2025 - ਅੱਜ ਖੇਡ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਸਪੋਰਟਸ ਵਿੰਗ ਸਕੂਲਜ਼ ਵਿੱਚ ਐਥਲੈਟਿਕਸ, ਬਾਕਸਿੰਗ ਅਤੇ ਪਾਵਰ ਲਿਫ਼ਟਿੰਗ ਦੇ ਵੱਖ ਵੱਖ ਉਮਰ ਵਰਗ ਅੰਡਰ 14,17 ਅਤੇ ਅੰਡਰ 19 ਵਿੱਚ ਖਿਡਾਰੀਆਂ ਨੂੰ ਦਾਖਿਲ ਕਰਨ ਲਈ ਦੂਜੇ ਦਿਨ ਚੋਣ ਟਰਾਇਲ ਕਰਵਾਏ ਗਏ। ਅੱਜ ਦੇ ਟਰਾਇਲਾਂ ਵਿੱਚ ਜਿਲ੍ਹਾ ਲੁਧਿਆਣਾ ਦੇ ਉਪਰੋਕਤ 3 ਖੇਡਾਂ ਦੇ 160 ਖਿਡਾਰੀਆਂ ਨੇ ਭਾਗ ਲਿਆ । ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਐਥਲੈਟਿਕਸ ਵਿੱਚ 64 ਲੜਕੇ 16 ਲੜਕੀਆਂ, ਬਾਕਸਿੰਗ ਵਿੱਚ 40 ਲੜਕੇ 25 ਲੜਕੀਆਂ ਤੇ ਪਾਵਰ ਲਿਫ਼ਟਿੰਗ ਵਿੱਚ 11 ਲੜਕੇ ਤੇ 4 ਲੜਕੀਆਂ ਨੇ ਟਰਾਇਲ ਦਿੱਤੇ।